ਚੰਡੀਗੜ੍ਹ 27 ਅਗਸਤ 2022: ਭਾਰਤ ਦੇ ਜੂਡੋ ਖਿਡਾਰਨ ਲਿੰਥੋਈ ਚੰਨੰਬਮ (Linthoi Chanambam) ਨੇ ਕੈਡੇਟ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤ ਕੇ ਇਤਿਹਾਸ ਕਰ ਦਿੱਤਾ ਹੈ। ਲਿੰਥੋਈ ਇਸ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਣ ਵਾਲੇ ਕਿਸੇ ਵੀ ਭਾਰ ਵਰਗ ਜਾਂ ਉਮਰ ਦੇ ਪਹਿਲੀ ਭਾਰਤੀ ਖਿਡਾਰਨ ਹੈ । ਉਸ ਨੇ ਸਾਰਾਜੇਵੋ ਵਿੱਚ ਚੱਲ ਰਹੇ ਮੁਕਾਬਲੇ ਵਿੱਚ ਔਰਤਾਂ ਦੇ 57 ਕਿਲੋ ਭਾਰ ਵਰਗ ਵਿੱਚ ਬ੍ਰਾਜ਼ੀਲ ਦੀ ਬਿਨਾਕਾ ਰਾਈਸ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਹੈ । ਲਿੰਥੋਈ ਨੇ ਇਹ ਮੈਚ 1-0 ਦੇ ਫਰਕ ਨਾਲ ਜਿੱਤਿਆ ।
ਇਸ ਤੋਂ ਪਹਿਲਾਂ ਕਿਸੇ ਵੀ ਭਾਰਤੀ ਖਿਡਾਰੀਆਂ ਨੇ ਇਸ ਪੱਧਰ ‘ਤੇ ਇਸ ਮੁਕਾਬਲੇ ‘ਚ ਤਮਗਾ ਨਹੀਂ ਜਿੱਤਿਆ ਸੀ। ਜਿਕਰਯੋਗ ਹੈ ਕਿ ਲਿੰਥੋਈ ਚੰਨੰਬਮ ਇਸ ਤੋਂ ਪਹਿਲਾਂ ਉਸ ਨੇ ਏਸ਼ੀਆ ਚੈਂਪੀਅਨਸ਼ਿਪ ਵੀ ਜਿੱਤ ਚੁੱਕੀ ਹੈ | ਇਸਦੇ ਨਾਲ ਹੀ ਨਵੰਬਰ 2021 ‘ਚ ਚੰਡੀਗੜ੍ਹ ਵਿਖੇ ਹੋਈ ਨੈਸ਼ਨਲ ਚੈਂਪੀਅਨਸ਼ਿਪ ‘ਚ ਸੋਂ ਤਮਗਾ ਜਿੱਤ ਚੁੱਕੀ ਹੈ |
ਲਿੰਥੋਈ ਦੀ ਜਿੱਤ ‘ਤੇ, ਭਾਰਤੀ ਖੇਡ ਅਥਾਰਟੀ ਨੇ ਟਵੀਟ ਕੀਤਾ: “ਲਿਨਥੋਈ ਨੇ ਕੈਡੇਟ ਵਿਸ਼ਵ ਚੈਂਪੀਅਨਸ਼ਿਪ 2022 ਵਿੱਚ ਭਾਰਤ ਲਈ ਪਹਿਲਾ ਤਮਗਾ ਜਿੱਤਿਆ। ਬ੍ਰਾਜ਼ੀਲ ਦੀ ਬਿਨਾਕਾ ਰੀਸ ਨੂੰ 1-0 ਨਾਲ ਹਰਾਇਆ। ਉਸਨੇ ਕਿਸੇ ਵੀ ਉਮਰ ਵਰਗ ਵਿੱਚ ਪਹਿਲਾ ਤਮਗਾ ਜਿੱਤ ਕੇ ਇਤਿਹਾਸ ਰਚਿਆ।” ਇਸ ਤੋਂ ਪਹਿਲਾਂ ਭਾਰਤੀ ਖਿਡਾਰੀਆਂ ਨੇ ਕਿਸੇ ਵੀ ਪੱਧਰ ‘ਤੇ ਇਸ ਮੁਕਾਬਲੇ ‘ਚ ਤਮਗਾ ਨਹੀਂ ਜਿੱਤਿਆ ਸੀ।