Site icon TheUnmute.com

ਭਾਰਤ ਸਰਕਾਰ ਦੀ ਵੈਕਸੀਨ ਨੀਤੀ ਚੰਗੀ, ਪਰ ਲਾਕਡਾਊਨ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪਿਆ: ਸ਼ਸ਼ੀ ਥਰੂਰ

Shashi Tharoor

ਚੰਡੀਗੜ੍ਹ, 06 ਫਰਵਰੀ 2023: ਕਾਂਗਰਸ ਨੇਤਾ ਸ਼ਸ਼ੀ ਥਰੂਰ (Shashi Tharoor) ਨੇ ਭਾਰਤ ਸਰਕਾਰ ਦੀ ਵੈਕਸੀਨ ਨੀਤੀ ਦੀ ਤਾਰੀਫ਼ ਕੀਤੀ ਹੈ। ਇੱਕ ਨਿੱਜੀ ਨਿਊਜ਼ ਚੈਨਲ ਦੇ ਇੱਕ ਪ੍ਰੋਗਰਾਮ ਵਿੱਚ ਬੋਲਦਿਆਂ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀ ਵੈਕਸੀਨ ਨੀਤੀ ਚੰਗੀ ਹੈ। ਤੁਸੀਂ ਵੀ ਟੀਕਾ ਲਗਵਾਇਆ ਸੀ ਅਤੇ ਅਸੀਂ ਵੀ ਲਗਵਾਇਆ ਸੀ, ਜੋ ਅਸਰਦਾਰ ਸੀ। ਵੈਕਸੀਨ ਦਾ ਅਸਰ ਲੋਕਾਂ ‘ਤੇ ਚੰਗਾ ਹੁੰਦਾ ਹੈ। ਹਾਲਾਂਕਿ ਉਨ੍ਹਾਂ ਨੇ ਆਪਣੇ ਬਿਆਨ ਨੂੰ ਨਿੱਜੀ ਦੱਸਿਆ ਹੈ। ਥਰੂਰ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਕੰਮ ਦੀ ਤਾਰੀਫ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਬਜਟ ਦੇ ਕੁਝ ਹਿੱਸਿਆਂ ਦੀ ਵੀ ਸ਼ਲਾਘਾ ਕੀਤੀ।

ਸ਼ਸ਼ੀ ਥਰੂਰ (Shashi Tharoor) ਨੇ ਕਿਹਾ ਕਿ ਕੋਰੋਨਾ ਦੌਰ ਦੀ ਸ਼ੁਰੂਆਤ ‘ਚ ਸਰਕਾਰ ਨੇ ਬਿਨਾਂ ਸੋਚੇ ਸਮਝੇ ਫੈਸਲੇ ਲਏ। ਹਾਲਾਂਕਿ, ਬਾਅਦ ਵਿੱਚ ਚੀਜ਼ਾਂ ਸੈਟਲ ਹੋ ਗਈਆਂ | ਸ਼ੁਰੂ ਵਿਚ ਲਾਕਡਾਊਨ ਲਗਾਇਆ ਗਿਆ ਸੀ, ਇਸ ‘ਤੇ ਸਵਾਲ ਉਠਾਏ ਗਏ ਸਨ। ਬਿਨਾਂ ਸੋਚੇ ਸਮਝੇ ਲਾਕਡਾਊਨ ਲਗਾ ਦਿੱਤਾ ਗਿਆ, ਜਿਸ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪਿਆ। ਦੂਜੀ ਲਹਿਰ ਤੋਂ ਠੀਕ ਪਹਿਲਾਂ, ਸਰਕਾਰ ਕੋਲ ਵੱਡੀ ਗਿਣਤੀ ਵਿੱਚ ਟੀਕੇ ਮੰਗਵਾਉਣ ਦਾ ਮੌਕਾ ਸੀ, ਪਰ ਸਰਕਾਰ ਅਸਫਲ ਰਹੀ।

ਉਸ ਸਾਲ 1.1 ਕਰੋੜ ਟੀਕੇ ਆਰਡਰ ਕੀਤੇ ਗਏ ਸਨ। ਦੇਸ਼ 2021 ਵਿੱਚ ਕੋਵਿਡ ਦੀ ਦੂਜੀ ਲਹਿਰ ਲਈ ਤਿਆਰ ਨਹੀਂ ਸੀ। ਉਸ ਤੋਂ ਬਾਅਦ ਸਰਕਾਰ ਨੇ ਚੰਗਾ ਕੰਮ ਕੀਤਾ। ਦੂਜੇ ਦੇਸ਼ਾਂ ਵਿੱਚ ਵੀ ਵੈਕਸੀਨ ਦੇ ਆਰਡਰ ਪੂਰੇ ਕੀਤੇ ਗਏ ਸਨ। ਕੋਵਿਨ ਐਪ ਵਧੀਆ ਹੈ। ਮੈਨੂੰ ਵੈਕਸੀਨ ਦੀ ਖੁਰਾਕ ਵੀ ਮਿਲ ਗਈ ਹੈ। ਇਹ ਮੰਨ ਲੈਣਾ ਚਾਹੀਦਾ ਹੈ ਕਿ ਸਰਕਾਰ ਨੇ ਕੋਰੋਨਾ ਦੌਰਾਨ ਪਹਿਲੇ ਡੇਢ ਸਾਲ ਵਿੱਚ ਸਹੀ ਢੰਗ ਨਾਲ ਕੰਮ ਨਹੀਂ ਕੀਤਾ। ਹਾਲਾਂਕਿ ਇਹ ਸਰਕਾਰ ਕਦੇ ਵੀ ਆਪਣੀ ਗਲਤੀ ਨਹੀਂ ਮੰਨਦੀ |

Exit mobile version