Site icon TheUnmute.com

ਭਾਰਤ ਸਰਕਾਰ ਵਲੋਂ ਨੇਜਲ ਵੈਕਸੀਨ ਦੀ ਕੀਮਤ ਤੈਅ, ਜਾਣੋ ਕਦੋਂ ਹੋਵੇਗੀ ਉਪਲਬਧ

Nasal Vaccine

ਚੰਡੀਗੜ੍ਹ 27 ਦਸੰਬਰ 2022 : ਭਾਰਤ ਬਾਇਓਟੈਕ ਦੀ ਨੇਜਲ ਵੈਕਸੀਨ (Nasal Vaccine) ਦੀ ਕੀਮਤ ਤੈਅ ਕਰ ਦਿੱਤੀ ਗਈ ਹੈ। ਭਾਰਤ ਸਰਕਾਰ ਮੁਤਾਬਕ ਪ੍ਰਾਈਵੇਟ ਹਸਪਤਾਲਾਂ ਵਿੱਚ ਇੱਕ ਖੁਰਾਕ ਦੀ ਕੀਮਤ 800 ਰੁਪਏ ਹੋਵੇਗੀ। ਇਸ ਤੋਂ ਇਲਾਵਾ ਪੰਜ ਫੀਸਦੀ ਜੀਐਸਟੀ ਵੀ ਅਦਾ ਕਰਨਾ ਪਵੇਗਾ ।

ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਇੱਕ ਖੁਰਾਕ ਲਈ 150 ਰੁਪਏ ਦਾ ਪ੍ਰਸ਼ਾਸਕੀ ਚਾਰਜ ਲਗਾਉਣ ਦੀ ਆਗਿਆ ਹੈ। ਇਸ ਤਰ੍ਹਾਂ ਇਸ ਟੀਕੇ ਦੀ ਇੱਕ ਖੁਰਾਕ ਦੀ ਕੀਮਤ ਮੌਜੂਦਾ ਸਮੇਂ ਵਿੱਚ ਲਗਭਗ 1000 ਰੁਪਏ ਹੋਵੇਗੀ। ਇਸ ਦੇ ਨਾਲ ਹੀ ਸਰਕਾਰੀ ਹਸਪਤਾਲਾਂ ਵਿੱਚ ਇਸ ਟੀਕੇ ਦੀ ਕੀਮਤ 325 ਰੁਪਏ ਹੋਵੇਗੀ। ਦੱਸ ਦਈਏ ਕਿ ਭਾਰਤ ਬਾਇਓਟੈਕ ਦੀ ਇੰਟਰਨਾਸਲ ਵੈਕਸੀਨ ਇਨਕੋਵੈਕ (iNCOVACC) ਨੂੰ ਪਿਛਲੇ ਹਫਤੇ ਹੀ ਕੋਰੋਨਾ ਟੀਕਾਕਰਨ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਗਿਆ ਸੀ।

ਕੋਵੈਕਸੀਨ ਜਾਂ ਕੋਵਿਸ਼ੀਲਡ ਨਾਲ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਲੋਕਾਂ ਲਈ ਇੰਟਰਨਾਜ਼ਲ ਵੈਕਸੀਨ ਨੂੰ ਪਹਿਲਾਂ ਬੂਸਟਰ ਡੋਜ਼ ਵਜੋਂ ਮਨਜ਼ੂਰੀ ਦਿੱਤੀ ਗਈ ਸੀ। ਰਿਪੋਰਟ ਦੇ ਅਨੁਸਾਰ, ਜਨਵਰੀ ਦੇ ਅੰਤ ਤੱਕ ਇਹ ਉਨ੍ਹਾਂ ਲਈ ਉਪਲਬਧ ਹੋਵੇਗੀ | ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਨੇ ਕੋਵਿਡ-19 ਟੀਕਾਕਰਨ ਮੁਹਿੰਮ ਵਿੱਚ ਇਨਕੋਵੈਕ ਨੂੰ ਸ਼ਾਮਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼ੁਰੂ ਵਿੱਚ ਇਹ ਟੀਕਾ ਪ੍ਰਾਈਵੇਟ ਹਸਪਤਾਲਾਂ ਵਿੱਚ ਉਪਲਬਧ ਹੋਵੇਗਾ ਅਤੇ ਇਸਨੂੰ ਕੋਵਿਨ ਐਪ ਵਿੱਚ ਜੋੜਿਆ ਜਾਵੇਗਾ।

ਇਹ ਨੇਜਲ ਵੈਕਸੀਨ (Nasal Vaccine) ਵਾਸ਼ਿੰਗਟਨ ਯੂਨੀਵਰਸਿਟੀ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ | ਭਾਰਤ ਬਾਇਓਟੈਕ ਨੇ ਯੂਨੀਵਰਸਿਟੀ ਆਫ ਵਾਸ਼ਿੰਗਟਨ ਦੇ ਸਹਿਯੋਗ ਨਾਲ ਇਹ ਵੈਕਸੀਨ ਤਿਆਰ ਕੀਤੀ ਹੈ । ਭਾਰਤ ਬਾਇਓਟੈੱਕ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਡਾਕਟਰ ਕ੍ਰਿਸ਼ਨਾ ਏਲਾ ਦੇ ਅਨੁਸਾਰ, ‘ਇਨਕੋਵੈਕ’ ਕੋਵਿਡ ਦੇ ਵਿਰੁੱਧ ਪ੍ਰਭਾਵਸ਼ਾਲੀ ਹੈ।

Exit mobile version