Indian government bans 20 Pakistani YouTube channels

India: ਭਾਰਤ ਸਰਕਾਰ ਨੇ ਰਾਤੋ-ਰਾਤ ਬੈਨ ਕੀਤੇ ਪਾਕਿਸਤਾਨ ਦੇ 20 ‘ਯੂਟਿਊਬ ਚੈਨਲ’

ਚੰਡੀਗੜ੍ਹ 21 ਦਸੰਬਰ 2021: (Government of India) ਭਾਰਤ ਸਰਕਾਰ ਨੇ ਦੇਸ਼ ਵਿਰੋਧੀ ਪ੍ਰੋਪੋਗੈਂਡਾ ਫੈਲਾਉਣ ਵਾਲੇ 20 ਯੂਟਿਊਬ ਚੈਨਲਾਂ (20 YouTube channels) ’ਤੇ ਬੈਨ ਲਗਾ ਦਿੱਤਾ ਹੈ। ਭਾਰਤ ਸਰਕਾਰ ਨੇ ਪਹਿਲੀ ਵਾਰ ਆਈ.ਟੀ. ਐਕਟ ’ਚ ਹਾਲ ਹੀ ’ਚ ਸ਼ਾਮਲ ਕੀਤੀਆਂ ਗਈਆਂ ਨਵੀਆਂ ਗਾਈਡਲਾਈਨਜ਼ ਦੇ ਆਧਾਰ ’ਤੇ ਇਨ੍ਹਾਂ ਯੂਟਿਊਬ ਚੈਨਲਾਂ (YouTube channels) ‘ਤੇ ਬੈਨ ਲਗਾਇਆ ਗਿਆ ਹੈ। ਇਨ੍ਹਾਂ ਯੂਟਿਊਬ ਚੈਨਲਾਂ (YouTube channels) ਤੋਂ ਇਲਾਵਾ 2 ਵੈੱਬਸਾਈਟਾਂ ‘ਤੇ ਬੈਨ ਲਗਾਇਆ ਗਿਆ ਹੈ। ਸੂਤਰਾਂ ਤੋਂ ਖ਼ਬਰ ਹੈਂ ਕਿ ਇਹ ਯੂਟਿਊਬ ਚੈਨਲ (YouTube channels)ਅਤੇ ਵੈੱਬਸਾਈਟਾਂ (Websites) ਪਾਕਿਸਤਾਨ ਤੋਂ ਸੰਚਾਲਿਤ ਹੁੰਦੀਆਂ ਸਨ ਅਤੇ ਇਨ੍ਹਾਂ ਦੁਆਰਾ ਹੀ ਦੇਸ਼ ’ਚ ਭਾਰਤ ਵਿਰੋਧੀ ਪ੍ਰੋਪੋਗੈਂਡਾ ਫੈਲਾਇਆ ਜਾਂਦਾ ਸੀ।

ਓਇਨ੍ਹਾਂ ਨੂੰ ਲੈ ਕੇ ਪਹਿਲਾਂ ਸੁਰੱਖਿਆ ਏਜੰਸੀਆਂ ਨੇ ਜਾਣਕਾਰੀ ਦਿੱਤੀ ਜਿਸਤੋਂ ਬਾਅਦ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ (Information and Broadcasting investigated) ਨੇ ਇਸਦੀ ਜਾਂਚ ਕੀਤੀ | ਜਿਸਤੋ ਇੱਕ ਅਧਿਕਾਰੀ ਨੇ ਕਿਹਾ, ‘ਇਹ ਪਹਿਲੀ ਵਾਰ ਹੈ ਕਿ ਆਈ.ਟੀ. ਨਿਯਮ, 2021 ਤਹਿਤ ‘ਸਪੈਸ਼ਲ ਪਾਵਰ’ ਦਾ ਇਸਤੇਮਾਲ ਭਾਰਤ ਵਿਰੋਧੀ ਪ੍ਰੋਪੋਗੈਂਡਾ ਵੈੱਬਸਾਈਟਾਂ ’ਤੇ ਪਾਬੰਦੀ ਲਗਾਉਣ ਲਈ ਕੀਤਾ ਗਿਆ ਹੈ।ਇਸਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਵੈੱਬਸਾਈਟਾਂ (Websites) ਅਤੇ ਚੈਨਲ ਪਾਕਿਸਤਾਨ ਤੋਂ ਚਲਾਏ ਜਾ ਰਹੇ ਸਨ। ਇਨ੍ਹਾਂ ਯੂਟਿਊਬ ਚੈਨਲਾਂ ’ਤੇ ਚਲਾਇਆ ਜਾਣ ਵਾਲਾ ਕੰਟੈਂਟ ਰਾਸ਼ਟਰੀ ਸੁਰੱਖਿਆ ਦੇ ਲਿਹਾਜ ਨਾਲ ਠੀਕ ਨਹੀਂ ਹੈ । ਦੱਸ ਦੇਈਏ ਕਿ ਭਾਰਤ ਦੁਆਰਾ ਬੈਨ ਕੀਤੇ ਗਏ ਯੂਟਿਊਬ ਚੈਨਲਾਂ ’ਚੋਂ 15 ਦੀ ਮਾਲਕੀ ‘ਨਵਾਂ ਪਾਕਿਸਤਾਨ’ ਗਰੁੱਪ ਕੋਲ ਹੈ, ਜਦਕਿ ਹੋਰ ’ਚ ‘ਦਿ ਨੇਕੇਡ ਟਰੁੱਥ’, ‘48 ਸਮਾਚਾਰ’ ਅਤੇ ‘ਜੁਨੈਦ ਹਮੀਮ ਅਧਿਕਾਰੀ’ ਸ਼ਾਮਲ ਹਨ।

Scroll to Top