Site icon TheUnmute.com

ਭਾਰਤੀ ਕ੍ਰਿਕਟ ਦੇ ਤੇਜ ਗੇਂਦਬਾਜ ਭੁਵਨੇਸ਼ਵਰ ਬਣੇ ਪਿਤਾ, ਨੂਪੁਰ ਨੇ ਦਿੱਤਾ ਧੀ ਨੂੰ ਜਨਮ

ਭਾਰਤੀ ਕ੍ਰਿਕਟ ਦੇ ਤੇਜ ਗੇਂਦਬਾਜ ਭੁਵਨੇਸ਼ਵਰ ਬਣੇ ਪਿਤਾ, ਨੂਪੁਰ ਨੇ ਦਿੱਤਾ ਧੀ ਨੂੰ ਜਨਮ

ਭਾਰਤੀ ਕ੍ਰਿਕਟ ਦੇ ਤੇਜ ਗੇਂਦਬਾਜ ਭੁਵਨੇਸ਼ਵਰ ਬਣੇ ਪਿਤਾ, ਨੂਪੁਰ ਨੇ ਦਿੱਤਾ ਧੀ ਨੂੰ ਜਨਮ

ਚੰਡੀਗੜ੍ਹ 25 ਨਵੰਬਰ 2021 : ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਦੇ ਘਰ ਖੁਸ਼ੀ ਦਾ ਮਾਹੌਲ ਹੈ | ਭੁਵਨੇਸ਼ਵਰ ਦੀ ਪਤਨੀ ਨੂਪੁਰ ਨੇ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਵਿਚ ਬੁੱਧਵਾਰ ਨੂੰ ਧੀ ਨੂੰ ਜਨਮ ਦਿੱਤਾ। ਤੁਹਾਨੂੰ ਦਸ ਦਈਏ ਕਿ ਉਨ੍ਹਾ ਦੀ ਵਿਆਹ ਦੀ ਵਰ੍ਹੇਗੰਢ ਦੇ ਅਗਲੇ ਦਿਨ ਹੀ ਉਨ੍ਹਾਂ ਦੇ ਘਰ ਧੀ ਨੇ ਜਨਮ ਲਿਆ |ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਅਧਿਕਾਰੀ ਰਾਕੇਸ਼ ਗੋਇਲ ਨੇ ਜਾਣਕਾਰੀ ਦਿੰਦਿਆਂ  ਇਸ ਗੱਲ ਦੀ ਪੁਸ਼ਟੀ ਕੀਤੀ| ਦਸਿਆ ਜਾ ਰਿਹਾ ਕੇ ਕਿ ਨੂਪੁਰ ਤੇ ਉਹਨਾਂ ਦੀ ਧੀ ਦੋਵੇਂ ਹੀ ਪੂਰੀ ਤਰ੍ਹਾਂ ਸਿਹਤਮੰਦ ਹਨ। ਦਿਨ ਵੀਰਵਾਰ ਨੂੰ ਉਹ ਆਪਣੇ ਮੇਰਠ ਸਥਿਤ ਘਰ ਪਹੁੰਚ ਸਕਦੇ ਹਨ ।

ਭੁਵਨੇਸ਼ਵਰ ਨੇ ਨਿਊਜ਼ੀਲੈਂਡ ਖ਼ਿਲਾਫ਼ ਖੇਡੀ ਪਿਛਲੀ 3 ਮੈਚਾਂ ਦੀ ਟੀ-20 ਸੀਰੀਜ਼ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਸੀ । ਉਨ੍ਹਾਂ ਸੀਰੀਜ਼ ਦੇ ਸਾਰੇ ਮੈਚ ਖੇਡੇ ਅਤੇ 3 ਵਿਕਟਾਂ ਹਾਸਿਲ ਕੀਤੀਆਂ । ਅਸਲ ਭੁਵਨੇਸ਼ਵਰ ਅਤੇ ਨੂਪੁਰ ਦੋਵੇਂ ਬਚਪਨ ਤੋਂ ਹੀ ਦੋਸਤ ਸਨ ਅਤੇ 23 ਨਵੰਬਰ 2012 ਨੂੰ ਵਿਆਹ ਦੇ ਬੰਧਨ ਵਿਚ ਬੰਦ ਗਏ । ਭੁਵਨੇਸ਼ਵਰ ਕੁਮਾਰ ਦੇ ਪਿਤਾ ਕਿਰਨ ਪਾਲ ਸਿੰਘ ਜੋ ਕਿ ਲੰਬੇ ਸਮੇਂ ਤੋਂ ਲਿਵਰ ਦੀ ਸਮੱਸਿਆ ਨਾਲ ਪੀੜਤ ਸਨ,ਇਸ ਸਾਲ 20 ਮਈ ਨੂੰ ਦਿਹਾਂਤ ਹੋ ਗਿਆ ਸੀ।

Exit mobile version