July 4, 2024 8:25 pm
Gujarat

ਭਾਰਤੀ ਤੱਟ ਰੱਖਿਅਕਾਂ ਵਲੋਂ ਗੁਜਰਾਤ ਤੱਟ ਤੋਂ 200 ਕਰੋੜ ਦੇ ਨਸ਼ੀਲੇ ਪਦਾਰਥਾਂ ਸਣੇ 6 ਪਾਕਿਸਤਾਨੀ ਨਾਗਰਿਕ ਗ੍ਰਿਫ਼ਤਾਰ

ਚੰਡੀਗੜ੍ਹ 14 ਸਤੰਬਰ 2022: ਗੁਜਰਾਤ (Gujarat) ਦੇ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐੱਸ.) ਨੇ ਭਾਰਤੀ ਤੱਟ ਰੱਖਿਅਕਾਂ ਨਾਲ ਸਾਂਝੀ ਕਾਰਵਾਈ ਕਰਦਿਆਂ ਅੱਜ ਯਾਨੀ ਬੁੱਧਵਾਰ ਸਵੇਰੇ 200 ਕਰੋੜ ਰੁਪਏ ਦੀ ਕੀਮਤ ਦੀ 40 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਨਾਲ ਭਰੀ ਪਾਕਿਸਤਾਨੀ ਕਿਸ਼ਤੀ ਬਰਾਮਦ ਕੀਤੀ ਹੈ ।

ਅਧਿਕਾਰੀਆਂ ਮੁਤਾਬਕ ਪਾਕਿਸਤਾਨੀ ਕਿਸ਼ਤੀ ਅਲ ਤਾਇਸਾ ਅਤੇ ਉਸ ਦੇ ਚਾਲਕ ਦਲ ਦੇ ਛੇ ਵਿਅਕਤੀਆਂ ਨੂੰ ਭਾਰਤੀ ਜਲ ਸੀਮਾ ਦੇ 6 ਮੀਲ ਦੇ ਅੰਦਰ ਫੜਿਆ ਗਿਆ ਹੈ । ਇਸ ਦੇ ਲਈ ਆਈਸੀਜੀ ਦੀਆਂ ਦੋ ਕਿਸ਼ਤੀਆਂ ਗੁਜਰਾਤ (Gujarat) ਦੇ ਜਾਖਾਊ ਤੱਟ ਤੋਂ 33 ਨੌਟੀਕਲ ਮੀਲ ਦੀ ਦੂਰੀ ‘ਤੇ ਗਈਆਂ ਸਨ। ਪਾਕਿਸਤਾਨੀ ਕਿਸ਼ਤੀ ‘ਚੋਂ ਫੜੇ ਗਏ ਇਨ੍ਹਾਂ ਵਿਅਕਤੀਆਂ ਨੂੰ ਪੁੱਛਗਿੱਛ ਲਈ ਜਖਾਊ ਲਿਆਂਦਾ ਜਾ ਰਿਹਾ ਹੈ।