Site icon TheUnmute.com

ਭਾਰਤੀ ਬ੍ਰਾਂਡ ਲਾਵਾ ਨੇ 5G ਸਮਾਰਟਫੋਨ ਲਈ ਸ਼ੁਰੂ ਕੀਤੀ ਅਨੋਖੀ ਕਸਟਮਰ ਸਰਵਿਸ

ਭਾਰਤੀ ਬ੍ਰਾਂਡ ਲਾਵਾ ਲਾਂਚ ਕਰਨ ਜਾ ਰਿਹਾ ਹੈ ,ਪਹਿਲਾ 5G ਸਮਾਰਟਫੋਨ Lava Agni 5G

ਭਾਰਤੀ ਬ੍ਰਾਂਡ ਲਾਵਾ ਲਾਂਚ ਕਰਨ ਜਾ ਰਿਹਾ ਹੈ ,ਪਹਿਲਾ 5G ਸਮਾਰਟਫੋਨ Lava Agni 5G

ਚੰਡੀਗੜ੍ਹ 24 ਨਵੰਬਰ 2021: ਭਾਰਤੀ ਸਮਾਰਟਫੋਨ ਬ੍ਰਾਂਡ ਲਾਵਾ ਇੰਟਰਨੈਸ਼ਨਲ ਲਿਮਟਿਡ ਨੇ ਆਪਣਾ ਨਵਾਂ ਪਹਿਲਾ 5 ਜੀ ਸਮਾਰਟਫੋਨ Lava Agni 5G ਦੇ ਗ੍ਰਾਹਕਾਂ ਲਈ ਮਾਰਕੀਟ ਵਿੱਚ ਉਤਾਰਨ ਜਾ ਰਹੀ ਹੈ |ਇਸ ਵਿੱਚ ਅਲੱਗ ਤੋਂ ਅਨੋਖੀ ਕਸਟਮਰ ਸਰਵਿਸ ‘ਲਾਵਾ ਅਗਨੀ ਮਿਤਰਾ’ ਦਾ ਐਲਾਨ ਕੀਤਾ ਹੈ।

ਇਹ ਪਹਿਲੀ ਅਜਿਹੀ ਸਰਵਿਸ ਹੋਵੇਗੀ , ਜਿਸ ਵਿਚ ਇਕ ਫੋਨ ਲਈ ਅਲੱਗ ਕਸਟਮਰ ਕੇਅਰ ਮੈਨੇਜਰ ਦੀ ਨਿਯੁਕਤੀ ਕੀਤੀ ਗਈ ਹੈ। ਇਹ ਸਰਵਿਸ ਇਸ ਗੱਲ ਨੂੰ ਯਕੀਨੀ ਬਣਾਏਗੀ ਕਿ ਲਾਵਾ ਦੇ ਨਵੇਂ ਲਾਂਚ ਕੀਤੇ ਗਏ ਪਹਿਲੇ ਭਾਰਤੀ 5ਜੀ ਸਮਾਰਟਫੋਨ- ਅਗਨੀ ਦੇ ਗਾਹਕ ਨੂੰ ਕਿਸੇ ਵੀ ਸਮੱਸਿਆ ਜਾਂ ਟ੍ਰਬਲਸ਼ੂਟਿੰਗ ਦੇ ਹੱਲ ਲਈ ਸਰਵਿਸ ਮੈਨੇਜਰ ਮਿਲੇ।ਇਸ 5ਜੀ ਸਮਾਰਟਫੋਨ ਦੇ ਗ੍ਰਾਹਕ ਘਰ ਬੈਠੇ ਹੀ ਇਨ੍ਹਾਂ ਸੇਵਾਵਾਂ ਦਾ ਲਾਭ ਲੈ ਸਕਣਗੇ, ਇਸ ਸਰਵਿਸ ਦੁਵਾਰਾ ਗ੍ਰਾਹਕਾਂ ਨੂੰ ਡਿਲਿਵਰੀ ਤੋਂ ਲੈ ਕੇ ਅਤੇ ਫ੍ਰੀ ’ਚ ਸਮੱਸਿਆ ਦਾ ਹੱਲ ਕਰਨਾ ਸ਼ਾਮਿਲ ਹੈ ।

ਜੇਕਰ ਉਪਭੋਗਤਾ ਲਾਵਾ ਦੇ 800 ਤੋਂ ਜ਼ਿਆਦਾ ਸਰਵਿਸ ਸੈਂਟਰਾਂ ’ਚੋਂ ਕਿਸੇ ਇਕ ਸੈਂਟਰ ’ਤੇ ਪਹੁੰਚਦਾ ਹੈ , ਤਾਂ ਅਗਨੀ 5ਜੀ ਫੋਨ ਦੇ ਉਪਭੋਗਤਾ ਨੂੰ ਸਰਵਿਸ ਸੈਂਟਰ ਤੇ ਸਰਵਿਸ ਲਈ ਪਹਿਲ ਦਿੱਤੀ ਜਾਵੇਗੀ। ਅਗਨੀ ਦੇ ਉਪਭੋਗਤਾਵਾਂ ਦੀ ਸੁਵਿਧਾ ਨੂੰ ਯਕੀਨੀ ਕਰਨ ਲਈ ਲਾਵਾ ਕਸਟਮਰ ਕੇਅਰ ਬਿਨਾਂ ਸਮਾਂ ਵਿਅਰਥ ਕੀਤੇ ਡਿਵਾਈਸ ਨਾਲ ਜੁੜੀ ਹਰ ਸਮੱਸਿਆ ਦਾ ਹੱਲ ਤੁਰੰਤ ਕਰੇਗਾ।

Exit mobile version