Site icon TheUnmute.com

ਭਾਰਤੀ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੇ ਦੂਜੀ ਵਾਰ ਜਿੱਤਿਆ ‘ICC ਟੀ-20 ਪਲੇਅਰ ਆਫ ਦਿ ਈਅਰ’ ਪੁਰਸਕਾਰ

Suryakumar Yadav

ਚੰਡੀਗ੍ਹੜ, 24 ਜਨਵਰੀ 2024: ਭਾਰਤ ਦੇ ਵਿਸਫੋਟਕ ਬੱਲੇਬਾਜ਼ ਸੂਰਿਆਕੁਮਾਰ ਯਾਦਵ (Suryakumar Yadav) ਨੂੰ ਆਈਸੀਸੀ ਨੇ ਸਾਲ 2023 ਲਈ ‘ਟੀ-20 ਪਲੇਅਰ ਆਫ ਦਿ ਈਅਰ’ ਚੁਣਿਆ ਹੈ। ਸੂਰਿਆਕੁਮਾਰ ਨੂੰ ਇਹ ਪੁਰਸਕਾਰ ਲਗਾਤਾਰ ਦੂਜੀ ਵਾਰ ਮਿਲਿਆ ਹੈ। ਸੂਰਿਆਕੁਮਾਰ ਨੂੰ ਇਸ ਤੋਂ ਪਹਿਲਾਂ ਸਾਲ ਦੀ ਟੀ-20 ਟੀਮ ‘ਚ ਵੀ ਸ਼ਾਮਲ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਕਪਤਾਨ ਬਣਾਇਆ ਗਿਆ ਸੀ। ਸੂਰਿਆ ਲਗਾਤਾਰ ਦੋ ਵਾਰ ਟੀ-20 ਪਲੇਅਰ ਆਫ ਦਿ ਈਅਰ ਚੁਣਿਆ ਜਾਣ ਵਾਲਾ ਪਹਿਲਾ ਖਿਡਾਰੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਸਾਲ 2022 ਲਈ ਵੀ ਇਹ ਪੁਰਸਕਾਰ ਮਿਲ ਚੁੱਕਾ ਹੈ।

ਸੂਰਿਆਕੁਮਾਰ (Suryakumar Yadav) ਨੇ 2023 ਵਿੱਚ ਲਗਭਗ 50 ਦੀ ਔਸਤ ਅਤੇ 150 ਤੋਂ ਵੱਧ ਦੀ ਸਟ੍ਰਾਈਕ ਰੇਟ ਨਾਲ ਆਪਣਾ ਅੰਤਰਰਾਸ਼ਟਰੀ ਟੀ-20 ਦਬਦਬਾ ਜਾਰੀ ਰੱਖਿਆ। ਪਿਛਲੇ ਸਾਲ ਯਾਦਵ ਨੇ ਭਾਰਤ ਨੂੰ ਕਈ ਮੈਚਾਂ ਵਿੱਚ ਜਿੱਤ ਦਿਵਾਈ ਸੀ। ਸੂਰਿਆਕੁਮਾਰ ਨੇ ਜ਼ਿੰਬਾਬਵੇ ਦੇ ਸਿਕੰਦਰ ਰਜ਼ਾ, ਯੁਗਾਂਡਾ ਦੇ ਅਲਪੇਸ਼ ਰਮਾਜ਼ਾਨੀ ਅਤੇ ਨਿਊਜ਼ੀਲੈਂਡ ਦੇ ਮਾਰਕ ਚੈਪਮੈਨ ਨੂੰ ਹਰਾ ਕੇ ਇਹ ਪੁਰਸਕਾਰ ਜਿੱਤਿਆ ਹੈ। ਸੂਰਿਆ ਨੇ ਪਿਛਲੇ ਸਾਲ 17 ਪਾਰੀਆਂ ‘ਚ 733 ਦੌੜਾਂ ਬਣਾਈਆਂ ਸਨ। ਇਸ ਦੌਰਾਨ ਉਸ ਦੀ ਔਸਤ 48.86 ਅਤੇ ਸਟ੍ਰਾਈਕ ਰੇਟ 155.95 ਰਹੀ।

ਬੀਬੀਆਂ ‘ਚ ਇਹ ਐਵਾਰਡ ਵੈਸਟਇੰਡੀਜ਼ ਦੀ ਹੀਲੀ ਮੈਥਿਊਜ਼ ਨੇ ਜਿੱਤਿਆ ਹੈ। ਮੈਥਿਊਜ਼ ‘ਟੀ-20 ਪਲੇਅਰ ਆਫ ਦਿ ਈਅਰ’ ਪੁਰਸਕਾਰ ਜਿੱਤਣ ਵਾਲਾ ਵੈਸਟਇੰਡੀਜ਼ ਦਾ ਦੂਜਾ ਖਿਡਾਰੀ ਬਣ ਗਈ ਹੈ। ਉਨ੍ਹਾਂ ਤੋਂ ਪਹਿਲਾਂ ਸਟੈਫਨੀ ਟੇਲਰ ਨੂੰ 2015 ‘ਚ ਇਹ ਐਵਾਰਡ ਮਿਲਿਆ ਸੀ। ਇਨ੍ਹਾਂ ਦੋਵਾਂ ਤੋਂ ਇਲਾਵਾ ਹਰ ਵਾਰ ਇੰਗਲੈਂਡ ਜਾਂ ਆਸਟ੍ਰੇਲੀਆ ਦੇ ਖਿਡਾਰੀਆਂ ਨੇ ਇਹ ਪੁਰਸਕਾਰ ਜਿੱਤਿਆ ਹੈ।

Exit mobile version