Site icon TheUnmute.com

ਭਾਰਤੀ ਸੈਨਾ ਨੇ ਗਲਵਾਨ ਘਾਟੀ ‘ਚ ਤਿਰੰਗਾ ਲਹਿਰਾ ਕੇ ਚੀਨ ਨੂੰ ਦਿੱਤਾ ਮੂੰਹ ਤੋੜਵਾਂ ਜਵਾਬ

Indian Army

ਚੰਡੀਗੜ੍ਹ 4 ਜਨਵਰੀ 2022: ਚੀਨ (Chine) ਨੇ ਇਸ ਤੋਂ ਪਹਿਲਾਂ ਇੱਕ ਵੀਡੀਓ ਵੀ ਜਾਰੀ ਕੀਤਾ ਸੀ ਜਿਸ ਵਿੱਚ ਡ੍ਰੈਗਨ ਸੈਨਿਕ ਚੀਨ (Chine) ਦਾ ਝੰਡਾ ਲਹਿਰਾ ਰਹੇ ਹਨ ਅਤੇ ਆਪਣੇ ਇਲਾਕੇ ਗਲਵਾਨ ਵਿੱਚ ਰਾਸ਼ਟਰੀ ਗੀਤ ਗਾ ਰਹੇ ਹਨ।ਚੀਨ ਦੇ ਪ੍ਰਚਾਰ ਦਾ ਮੂੰਹ ਤੋੜਵਾਂ ਜਵਾਬ ਦਿੰਦਿਆਂ ਭਾਰਤੀ ਫੌਜ (Indian Army) ਨੇ ਨਵੇਂ ਸਾਲ ਦੇ ਮੌਕੇ ‘ਤੇ ਗਲਵਾਨ ਘਾਟੀ (Galvan Valley) ‘ਚ ਭਾਰਤੀ ਤਿਰੰਗਾ ਲਹਿਰਾਇਆ। ਨਿਊਜ਼ ਏਜੰਸੀ ਏਐਨਆਈ ਨੇ ਫ਼ੌਜੀ ਅਧਿਕਾਰੀਆਂ ਦੇ ਹਵਾਲੇ ਨਾਲ ਦੋ ਤਸਵੀਰਾਂ ਜਾਰੀ ਕੀਤੀਆਂ ਹਨ। ਤਸਵੀਰਾਂ ‘ਚ ਫੌਜ ਦੇ 30 ਜਵਾਨ ਤਿਰੰਗੇ ਨਾਲ ਨਜ਼ਰ ਆ ਰਹੇ ਹਨ। ਸਿਪਾਹੀ ਹਥਿਆਰ ਲੈ ਕੇ ਜਾ ਰਹੇ ਹਨ। ਇਕ ਤਿਰੰਗਾ ਭਾਰਤੀ ਚੌਕੀ ‘ਤੇ ਲਹਿਰਾ ਰਿਹਾ ਹੈ ਅਤੇ ਦੂਜਾ ਤਿਰੰਗਾ ਫੌਜੀਆਂ ਦੇ ਹੱਥਾਂ ‘ਚ ਹੈ।

ਤੁਹਾਨੂੰ ਦੱਸ ਦੇਈਏ ਕਿ ਹੁਣ ਭਾਰਤੀ ਫੌਜ (Indian Army) ਨੇ ਵੀ ਕਰਾਰਾ ਜਵਾਬ ਦਿੰਦੇ ਹੋਏ ਦੋ ਤਸਵੀਰਾਂ ਜਾਰੀ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਭਾਰਤੀ ਹਥਿਆਰਬੰਦ ਜਵਾਨ ਕਾਫੀ ਉਤਸ਼ਾਹ ‘ਚ ਨਜ਼ਰ ਆ ਰਹੇ ਹਨ। ਤਸਵੀਰਾਂ ਵਿੱਚ ਹਥਿਆਰਬੰਦ ਸੈਨਿਕਾਂ ਦੇ ਇਸ਼ਾਰਿਆਂ ਤੋਂ ਸਾਫ਼ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਘੁਸਪੈਠ ਨੂੰ ਛੱਡਣ ਦੇ ਮੂਡ ਵਿੱਚ ਨਹੀਂ ਹਨ।

Exit mobile version