ਚੰਡੀਗੜ੍ਹ 21 ਅਕਤੂਬਰ 2022: ਅਰੁਣਾਚਲ ਪ੍ਰਦੇਸ਼ (Arunachal Pradesh) ਦੇ ਸਿਆਂਗ ਜ਼ਿਲ੍ਹੇ ਵਿੱਚ ਅੱਜ ਇੱਕ ਵੱਡਾ ਹਾਦਸਾ ਵਾਪਰਿਆ। ਸਿਆਂਗ ਜ਼ਿਲ੍ਹੇ ਦੇ ਸਿੰਗਿੰਗ ਪਿੰਡ ਨੇੜੇ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ । ਇਹ ਸਥਾਨ ਟਿਊਟਿੰਗ ਹੈੱਡਕੁਆਰਟਰ ਤੋਂ 25 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ, ਜਿੱਥੇ ਇਹ ਹਾਦਸਾ ਹੋਇਆ ਸੀ। ਗੁਹਾਟੀ ਦੇ ਰੱਖਿਆ ਪੀਆਰਓ ਨੇ ਦੱਸਿਆ ਕਿ ਬਚਾਅ ਟੀਮ ਨੂੰ ਰਵਾਨਾ ਕਰ ਦਿੱਤਾ ਗਿਆ ਹੈ ਅਤੇ ਜਿਸ ਥਾਂ ‘ਤੇ ਹਾਦਸਾ ਹੋਇਆ ਹੈ, ਉਥੇ ਜਾਣ ਲਈ ਕੋਈ ਸੜਕ ਮਾਰਗ ਨਹੀ ਹੈ |
ਫਿਲਹਾਲ ਫੌਜ ਦਾ ਕਿਹੜਾ ਹੈਲੀਕਾਪਟਰ ਹਾਦਸਾਗ੍ਰਸਤ ਹੋਇਆ ਹੈ ਅਤੇ ਇਸ ਵਿੱਚ ਕਿੰਨੇ ਜਣੇ ਸਵਾਰ ਸਨ, ਇਸ ਬਾਰੇ ਜਾਣਕਾਰੀ ਦੀ ਉਡੀਕ ਹੈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਫੌਜ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਫਿਲਹਾਲ ਇਸ ਘਟਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ 12 ਅਕਤੂਬਰ ਨੂੰ ਭਾਰਤੀ ਜਲ ਸੈਨਾ ਦਾ ਇੱਕ ਮਿਗ-29 ਕੇ ਜਹਾਜ਼ ਤਕਨੀਕੀ ਖਰਾਬੀ ਕਾਰਨ ਗੋਆ ਤੱਟ ਨੇੜੇ ਹਾਦਸਾਗ੍ਰਸਤ ਹੋ ਗਿਆ ਸੀ। ਹਾਲਾਂਕਿ ਇਸ ਜਹਾਜ਼ ਦਾ ਪਾਇਲਟ ਵਾਲ-ਵਾਲ ਬਚ ਗਿਆ ਅਤੇ ਜਲ ਸੈਨਾ ਹੈੱਡਕੁਆਰਟਰ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਸਨ । ਤੁਹਾਨੂੰ ਦੱਸ ਦੇਈਏ ਕਿ ‘MiG-29K’ ਰੂਸੀ ਸਪੇਸ ਏਵੀਏਸ਼ਨ ਕੰਪਨੀ ਮਿਕੋਯਾਨ (MiG) ਦੁਆਰਾ ਵਿਕਸਤ ਇੱਕ ਲੜਾਕੂ ਜਹਾਜ਼ ਹੈ। ਭਾਰਤੀ ਜਲ ਸੈਨਾ ਨੇ ਇੱਕ ਦਹਾਕਾ ਪਹਿਲਾਂ ਰੂਸ ਤੋਂ ਲਗਭਗ 2 ਬਿਲੀਅਨ ਅਮਰੀਕੀ ਡਾਲਰ ਵਿੱਚ 45 ‘ਮਿਗ-29ਕੇ’ ਜਹਾਜ਼ ਖਰੀਦੇ ਸਨ।