Site icon TheUnmute.com

ਭਾਰਤੀ ਫੌਜ ਵਲੋਂ ਅੱਤਵਾਦੀ ਸਾਜਿਸ ਨਾਕਾਮ, ਹਥਿਆਰਾਂ ਦੀ ਖੇਪ ਬਰਾਮਦ

BSF

ਚੰਡੀਗੜ੍ਹ 07 ਮਾਰਚ 2022: ਭਾਰਤੀ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਅਖਨੂਰ ਦੀ ਕੌਮਾਂਤਰੀ ਸਰਹੱਦ ਤੋਂ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪਰਗਵਾਲ ਸੈਕਟਰ ਦੇ ਨੇੜੇ ਤਲਾਸ਼ੀ ਮੁਹਿੰਮ ਤੋਂ ਬਾਅਦ ਜਵਾਨਾਂ ਨੇ ਉਥੋਂ ਹਥਿਆਰਾਂ ਦਾ ਭੰਡਾਰ ਬਰਾਮਦ ਕੀਤਾ। ਜਵਾਨਾਂ ਨੇ ਦੱਸਿਆ ਕਿ ਹਥਿਆਰਾਂ ‘ਚ ਇੱਕ AK 47 ਰਾਈਫਲ, AK 47 ਦੇ 20 ਰਾਉਂਡ, ਦੋ ਮੈਗਜ਼ੀਨ, ਦੋ ਇਟਲੀ ਤੋਂ ਬਣੀਆਂ ਪਿਸਤੌਲ, 40 ਪਿਸਤੌਲ ਦੇ ਰਾਉਂਡ ਅਤੇ ਚਾਰ ਮੈਗਜ਼ੀਨ ਸ਼ਾਮਲ ਹਨ।

ਸੁਰੱਖਿਆ ਏਜੰਸੀਆਂ ਨੂੰ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਵੱਲੋਂ ਅੱਤਵਾਦੀਆਂ ਨੂੰ ਹਥਿਆਰਾਂ ਦੀ ਸਪਲਾਈ ਕਰਨ ਲਈ ਵੱਡੀ ਮਾਤਰਾ ‘ਚ ਤਸਕਰੀ ਕੀਤੀ ਜਾ ਰਹੀ ਹੈ। ਭਾਰਤੀ ਫੌਜ ਦੇ ਜਵਾਨਾਂ ਨੇ ਹਥਿਆਰ ਬਰਾਮਦ ਕਰਕੇ ਅੱਤਵਾਦੀਆਂ ਦੀ ਵੱਡੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਹੈ।

Exit mobile version