ਚੰਡੀਗੜ੍ਹ 13 ਸਤੰਬਰ 2022: ਭਾਰਤ ਅਤੇ ਚੀਨ ਦੀਆਂ ਫੌਜਾਂ ਪੂਰਬੀ ਲੱਦਾਖ ਵਿੱਚ ਭਾਰਤ ਅਤੇ ਚੀਨ ਦਰਮਿਆਨ ਤਣਾਅਪੂਰਨ ਖੇਤਰ ਗੋਗਰਾ-ਹਾਟਸਪ੍ਰਿੰਗਜ਼ ਖੇਤਰ ਵਿੱਚ ਗਸ਼ਤ ਪੋਸਟ-15 (PP-15) ਤੋਂ ਵਾਪਸ ਪਰਤ ਚੁੱਕੀਆਂ ਹਨ । ਸੂਤਰਾਂ ਦੇ ਮੁਤਾਬਕ ਦੋਵਾਂ ਫ਼ੌਜਾਂ ਵੱਲੋਂ ਵਾਪਸੀ ਦੀ ਪ੍ਰਕਿਰਿਆ ਪੂਰੀ ਕਰ ਲਈ ਗਈ ਹੈ ਅਤੇ ਮੌਜੂਦਾ ਸਥਿਤੀ ਦਾ ਵੀ ਜਾਇਜ਼ਾ ਲਿਆ ਗਿਆ ਹੈ। ਜਿਕਰਯੋਗ ਹੈ ਕਿ ਯੋਗ ਹੈ ਕਿ ਇੱਕ ਦਿਨ ਪਹਿਲਾਂ ਯਾਨੀ ਸੋਮਵਾਰ ਨੂੰ ਆਰਮੀ ਚੀਫ਼ ਜਨਰਲ ਮਨੋਜ ਪਾਂਡੇ ਨੇ ਕਿਹਾ ਸੀ ਕਿ ਪੀਪੀ-15 ਤੋਂ ਸੈਨਿਕਾਂ ਦੀ ਵਾਪਸੀ ਦੀ ਸਮੀਖਿਆ ਹੋਣੀ ਬਾਕੀ ਹੈ।
ਜਿਕਰਯੋਗ ਹੈ ਕਿ 05 ਮਈ 2020 ਨੂੰ ਪੈਂਗੋਂਗ ਝੀਲ ਖੇਤਰ ਵਿਚ ਹਿੰਸਕ ਝੜਪਾਂ ਤੋਂ ਬਾਅਦ ਪੂਰਬੀ ਲੱਦਾਖ ਸਰਹੱਦ ‘ਤੇ ਦੋਵਾਂ ਸੈਨਾ ਵਿਚਕਾਰ ਤਣਾਅ ਵਧ ਗਿਆ ਸੀ | ਇਹ ਝੜਪ ਉਸ ਸਮੇਂ ਹੋਈ ਜਦੋਂ ਚੀਨੀ ਸੈਨਿਕ ਲੱਦਾਖ ਸੈਕਟਰ ਵਿੱਚ ਭਾਰਤੀ ਸਰਹੱਦ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ।
ਇਸ ਤੋਂ ਬਾਅਦ ਦੋਵਾਂ ਧਿਰਾਂ ਨੇ ਹੌਲੀ-ਹੌਲੀ ਭਾਰੀ ਹਥਿਆਰਾਂ ਨਾਲ ਲੈਸ ਸੈਨਿਕ ਇਸ ਖੇਤਰ ਵਿਚ ਤਾਇਨਾਤ ਕਰ ਦਿੱਤੇ ਸਨ। ਉਦੋਂ ਤੋਂ, ਭਾਰਤ-ਚੀਨ ਦੀਆਂ ਫੌਜਾਂ ਪੈਟਰੋਲਿੰਗ ਪੁਆਇੰਟ 15 ਦੇ ਨੇੜੇ ਇੱਕ ਦੂਜੇ ਦੇ ਸਾਹਮਣੇ ਤਾਇਨਾਤ ਹਨ। ਹੁਣ ਭਾਰਤ ਅਤੇ ਚੀਨ ਨੇ ਦੋਵਾਂ ਪਾਸਿਆਂ ਤੋਂ ਸੈਨਿਕਾਂ ਨੂੰ ਹਟਾ ਦਿੱਤਾ ਹੈ।