Site icon TheUnmute.com

ICC ਟੈਸਟ ਰੈਂਕਿੰਗ ‘ਚ ਭਾਰਤੀ ਆਲਰਾਊਂਡਰਾਂ ਦਾ ਦਬਦਬਾ, ਰਵਿੰਦਰ ਜਡੇਜਾ ਆਲਰਾਊਂਡਰ ਰੈਂਕਿੰਗ ‘ਚ ਨੰਬਰ-1

Ravindra Jadeja

ਚੰਡੀਗੜ੍ਹ, 22 ਫਰਵਰੀ 2023: ਆਈਸੀਸੀ ਨੇ ਆਪਣੀ ਤਾਜ਼ਾ ਰੈਂਕਿੰਗ ਜਾਰੀ ਕਰ ਦਿੱਤੀ ਹੈ। ਟੈਸਟ ਰੈਂਕਿੰਗ ਵਿੱਚ ਭਾਰਤੀ ਆਲਰਾਊਂਡਰਾਂ ਦਾ ਦਬਦਬਾ ਬਣਾਇਆ ਹੋਇਆ ਹੈ । ਬੁੱਧਵਾਰ ਨੂੰ ਜਾਰੀ ਕੀਤੀ ਗਈ ਰੈਂਕਿੰਗ ‘ਚ ਭਾਰਤੀ ਆਲਰਾਊਂਡਰ ਰਵਿੰਦਰ ਜਡੇਜਾ (Ravindra Jadeja) ਨੰਬਰ-1 ‘ਤੇ ਪਹੁੰਚ ਗਏ ਹਨ, ਜਦਕਿ ਰਵੀਚੰਦਰਨ ਅਸ਼ਵਿਨ ਦੂਜੇ ਅਤੇ ਅਕਸ਼ਰ ਪਟੇਲ 5ਵੇਂ ਨੰਬਰ ‘ਤੇ ਹਨ।

ਇਸ ਦੇ ਨਾਲ ਹੀ 1,466 ਦਿਨਾਂ ਤੋਂ ਗੇਂਦਬਾਜ਼ੀ ਰੈਂਕਿੰਗ ‘ਚ ਚੋਟੀ ‘ਤੇ ਬਣੇ ਆਸਟਰੇਲਿਆਈ ਕਪਤਾਨ ਪੈਟ ਕਮਿੰਸ ਨੇ ਸਰਵੋਤਮ ਗੇਂਦਬਾਜ਼ ਦਾ ਤਾਜ ਗੁਆ ਦਿੱਤਾ ਹੈ। ਹੁਣ ਇੰਗਲਿਸ਼ ਗੇਂਦਬਾਜ਼ ਜੇਮਸ ਐਂਡਰਸਨ ਦੁਨੀਆ ਦੇ ਨੰਬਰ-1 ਗੇਂਦਬਾਜ਼ ਬਣ ਗਏ ਹਨ। ਉਹ ਗੇਂਦਬਾਜ਼ੀ ਰੈਂਕਿੰਗ ‘ਚ ਚੋਟੀ ‘ਤੇ ਪਹੁੰਚਣ ਵਾਲਾ ਦੁਨੀਆ ਦਾ ਦੂਜਾ ਸਭ ਤੋਂ ਵੱਧ ਉਮਰ ਦਾ ਗੇਂਦਬਾਜ਼ ਬਣ ਗਿਆ ਹੈ। ਇਸ ‘ਚ ਭਾਰਤ ਦੇ ਸਟਾਰ ਸਪਿਨਰ ਰਵੀਚੰਦਰਨ ਅਸ਼ਵਿਨ ਦੂਜੇ ਅਤੇ ਰਵਿੰਦਰ ਜਡੇਜਾ (Ravindra Jadeja) 7 ਸਥਾਨਾਂ ਦੀ ਛਾਲ ਨਾਲ ਨੌਵੇਂ ਸਥਾਨ ‘ਤੇ ਹਨ।

ਇੰਗਲਿਸ਼ ਗੇਂਦਬਾਜ਼ ਜੇਮਸ ਐਂਡਰਸਨ ਨੇ 87 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। 40 ਸਾਲ 207 ਦਿਨ ਦੀ ਉਮਰ ‘ਚ ਚੋਟੀ ‘ਤੇ ਪਹੁੰਚਣ ਵਾਲਾ ਐਂਡਰਸਨ 1936 ‘ਚ ਆਸਟ੍ਰੇਲੀਆ ਦੇ ਕਲੈਰੀ ਗ੍ਰਿਮੈਟ ਤੋਂ ਬਾਅਦ ਚੋਟੀ ਦੀ ਰੈਂਕਿੰਗ ‘ਤੇ ਪਹੁੰਚਣ ਵਾਲਾ ਸਭ ਤੋਂ ਵੱਧ ਉਮਰ ਦਾ ਗੇਂਦਬਾਜ਼ ਹੈ। ਐਂਡਰਸਨ ਛੇਵੀਂ ਵਾਰ ਦੁਨੀਆ ਦੇ ਨੰਬਰ-1 ਗੇਂਦਬਾਜ਼ ਬਣ ਗਏ ਹਨ। ਐਂਡਰਸਨ ਦੇ ਖਾਤੇ ‘ਚ 866 ਰੈਂਕਿੰਗ ਅੰਕ ਹਨ। ਜਦਕਿ ਪੈਟ ਕਮਿੰਸ 858 ਅੰਕਾਂ ਨਾਲ ਤੀਜੇ ਨੰਬਰ ‘ਤੇ ਆ ਗਿਆ ਹੈ।

Exit mobile version