July 7, 2024 9:42 am
BrahMos

ਭਾਰਤੀ ਹਵਾਈ ਸੈਨਾ ਵਲੋਂ ਬ੍ਰਹਮੋਸ ਮਿਜ਼ਾਈਲ ਦੇ ਐਂਟੀ-ਸ਼ਿਪ ਸੰਸਕਰਣ ਦਾ ਸਫਲ ਪ੍ਰੀਖਣ

ਚੰਡੀਗੜ੍ਹ 29 ਦਸੰਬਰ 2022: ਭਾਰਤੀ ਹਵਾਈ ਸੈਨਾ ਨੇ ਬੁੱਧਵਾਰ ਨੂੰ ਬ੍ਰਹਮੋਸ ਏਅਰ ਲਾਂਚਿੰਗ ਮਿਜ਼ਾਈਲ (BrahMos air-launching missile) ਦੇ ਅੱਪਗਰੇਡ ਸੰਸਕਰਣ ਦਾ ਸਫਲ ਪ੍ਰੀਖਣ ਕੀਤਾ। ਇਹ 400 ਕਿਲੋਮੀਟਰ ਦੀ ਰੇਂਜ ‘ਚ ਕਿਸੇ ਵੀ ਟੀਚੇ ਨੂੰ ਨਸ਼ਟ ਕਰਨ ‘ਚ ਸਮਰੱਥ ਹੈ। ਰੱਖਿਆ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਮਿਜ਼ਾਈਲ ਦਾ ਪ੍ਰੀਖਣ ਸੁਖੋਈ ਐਸਯੂ-30 ਲੜਾਕੂ ਜਹਾਜ਼ ਤੋਂ ਕੀਤਾ ਗਿਆ ਹੈ ।

ਉਨ੍ਹਾਂ ਕਿਹਾ ਕਿ ਮਿਜ਼ਾਈਲ ਨੂੰ ਸੁਖੋਈ ਐਸਯੂ-30 ਲੜਾਕੂ ਜਹਾਜ਼ ਤੋਂ ਦਾਗਿਆ ਗਿਆ ਸੀ ਅਤੇ ਇਸ ਨੇ ਟੀਚੇ ‘ਤੇ ਸਹੀ ਨਿਸ਼ਾਨਾ ਲਗਾਇਆ। ਅਧਿਕਾਰੀ ਨੇ ਕਿਹਾ ਕਿ ਇਹ ਮਿਜ਼ਾਈਲ ਦੇ ਹਵਾ ਤੋਂ ਲਾਂਚ ਕੀਤੇ ਗਏ ਸੰਸਕਰਣ ਦੇ ਐਂਟੀ-ਸ਼ਿਪ ਸੰਸਕਰਣ ਦਾ ਟੈਸਟ ਸੀ।