Site icon TheUnmute.com

Indian Air Force: ਰੱਖਿਆ ਅਧਿਕਾਰੀਆਂ ਨੇ ALH ਧਰੁਵ ਹੈਲੀਕਾਪਟਰ ਦੇ ਸੰਚਾਲਨ ‘ਤੇ ਲਾਈ ਰੋਕ

ALH Dhruv helicopter

ਚੰਡੀਗੜ੍ਹ, 05 ਮਈ 2023: ਫੌਜ ਦਾ ALH ਧਰੁਵ ਹੈਲੀਕਾਪਟਰ (ALH Dhruv helicopter) 4 ਮਈ ਨੂੰ ਜੰਮੂ-ਕਸ਼ਮੀਰ ਨੇੜੇ ਹਾਦਸਾਗ੍ਰਸਤ ਹੋ ਗਿਆ ਸੀ। ਹੁਣ ਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਸਾਵਧਾਨੀ ਦੇ ਤੌਰ ‘ਤੇ ਧਰੁਵ ਹੈਲੀਕਾਪਟਰ ਦੇ ਸੰਚਾਲਨ ਨੂੰ ਰੋਕਣ ਦਾ ਫੈਸਲਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤੀ ਜਲ ਸੈਨਾ ਅਤੇ ਭਾਰਤੀ ਤੱਟ ਰੱਖਿਅਕ ਦੇ ਹੈਲੀਕਾਪਟਰਾਂ ਨਾਲ ਹੋਏ ਦੋ ਹਾਦਸਿਆਂ ਤੋਂ ਬਾਅਦ ਇਨ੍ਹਾਂ ਹੈਲੀਕਾਪਟਰਾਂ ਨੂੰ ਜ਼ਮੀਨ ‘ਤੇ ਖੜ੍ਹੇ ਹਨ । ਇਨ੍ਹਾਂ ਹੈਲੀਕਾਪਟਰਾਂ ਨੂੰ ਉਡਾਨ ਭਰੇ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ।

ਜੰਮੂ ਡਿਵੀਜ਼ਨ ਦੇ ਕਿਸ਼ਤਵਾੜ ਦੇ ਇੱਕ ਦੂਰ-ਦੁਰਾਡੇ ਇਲਾਕੇ ਵਿੱਚ ਫੌਜ ਦਾ ਧਰੁਵ ਹੈਲੀਕਾਪਟਰ (ALH Dhruv helicopter) ਹਾਦਸਾਗ੍ਰਸਤ ਹੋ ਗਿਆ ਸੀ। ਇਸ ਵਿੱਚ ਤਿੰਨ ਜਵਾਨ ਸਵਾਰ ਸਨ। ਤਿੰਨੋਂ ਜ਼ਖ਼ਮੀ ਹੋ ਗਏ। ਉਸ ਨੂੰ ਇਲਾਜ ਲਈ ਊਧਮਪੁਰ ਦੇ ਮਿਲਟਰੀ ਹਸਪਤਾਲ ਲਿਜਾਇਆ ਗਿਆ।

ਇਸ ਮਾਮਲੇ ਦੇ ਸਬੰਧ ਵਿੱਚ ਸੈਨਾ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਧਰੁਵ ਹੈਲੀਕਾਪਟਰ, ਜੋ ਵੀਰਵਾਰ ਨੂੰ ਸਵੇਰੇ 11.15 ਵਜੇ ਇੱਕ ਸੰਚਾਲਨ ਮਿਸ਼ਨ ਲਈ ਰਵਾਨਾ ਹੋਇਆ ਸੀ, ਕਿਸ਼ਤਵਾੜ ਵਿੱਚ ਮਰੂਆ ਨਦੀ ਦੇ ਕੰਢੇ ਉੱਤੇ ਉਤਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ। ਜਾਣਕਾਰੀ ਮੁਤਾਬਕ ਪਾਇਲਟਾਂ ਨੇ ਏਅਰ ਟਰੈਫਿਕ ਕੰਟਰੋਲਰ (ਏ.ਟੀ.ਸੀ.) ਨੂੰ ਤਕਨੀਕੀ ਖਰਾਬੀ ਦੀ ਸੂਚਨਾ ਦਿੱਤੀ ਸੀ।

ਇਸ ਤੋਂ ਬਾਅਦ ਤੁਰੰਤ ਬਚਾਅ ਕਾਰਜ ਮੌਕੇ ‘ਤੇ ਪਹੁੰਚ ਗਏ। ਫੌਜ ਦੇ ਬਚਾਅ ਦਲ ਮੌਕੇ ‘ਤੇ ਪਹੁੰਚ ਗਏ ਹਨ। ਜਹਾਜ਼ ਵਿੱਚ ਦੋ ਪਾਇਲਟ ਅਤੇ ਇੱਕ ਟੈਕਨੀਸ਼ੀਅਨ ਸਵਾਰ ਸੀ। ਤਿੰਨੋਂ ਜ਼ਖਮੀ ਜਵਾਨਾਂ ਨੂੰ ਊਧਮਪੁਰ ਦੇ ਮਿਲਟਰੀ ਹਸਪਤਾਲ ਲਿਜਾਇਆ ਗਿਆ ਹੈ। ਇਸ ਮਾਮਲੇ ‘ਚ ਕੋਰਟ ਆਫ ਇਨਕੁਆਰੀ ਦੇ ਹੁਕਮ ਦਿੱਤੇ ਗਏ ਹਨ

ਜ਼ਿਕਰਯੋਗ ਹੈ ਕਿ 16 ਮਾਰਚ ਨੂੰ ਅਰੁਣਾਚਲ ਪ੍ਰਦੇਸ਼ ‘ਚ ਬੋਮਡਿਲਾ ਚੀਤਾ ਹੈਲੀਕਾਪਟਰ ATC ਨਾਲ ਸੰਪਰਕ ਟੁੱਟਣ ਤੋਂ ਬਾਅਦ ਕਰੈਸ਼ ਹੋ ਗਿਆ ਸੀ। ਇਸ ਹਾਦਸੇ ਵਿੱਚ ਦੋਵੇਂ ਪਾਇਲਟ ਲੈਫਟੀਨੈਂਟ ਕਰਨਲ ਵਿਨੈ ਬਾਨੂ ਰੈਡੀ ਅਤੇ ਮੇਜਰ ਜਯੰਤ ਏ. ਦੀ ਮੌਤ ਹੋ ਗਈ ਸੀ | ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਇਸ ਮਾਮਲੇ ‘ਚ ਕੋਰਟ ਆਫ ਇਨਕੁਆਰੀ ਦੇ ਹੁਕਮ ਦਿੱਤੇ ਗਏ ਹਨ।

Exit mobile version