ਚੰਡੀਗੜ੍ਹ 08 ਮਾਰਚ 2022: ਭਾਰਤੀ ਪੁਰਸ਼ ਕ੍ਰਿਕਟ ਟੀਮ (Indian men’s cricket team) ਜੁਲਾਈ ਵਿੱਚ ਇੰਗਲੈਂਡ ਖ਼ਿਲਾਫ਼ ਸੀਮਤ ਓਵਰਾਂ ਦੀ ਲੜੀ ਤੋਂ ਪਹਿਲਾਂ ਇੰਗਲੈਂਡ ਦੇ ਕਾਊਂਟੀ ਕ੍ਰਿਕਟ ਕਲੱਬਾਂ (county cricket clubs) ਡਰਬੀਸ਼ਾਇਰ ਅਤੇ ਨੌਰਥੈਂਪਟਨਸ਼ਾਇਰ ਖ਼ਿਲਾਫ਼ ਟੀ-20 ਅਭਿਆਸ ਮੈਚ ਖੇਡੇਗੀ।ਇਸ ਦੌਰਾਨ ਭਾਰਤ 01 ਜੁਲਾਈ ਨੂੰ ਡਰਬੀ ਦੇ ਇਨਕੋਰਾ ਕਾਉਂਟੀ ਗਰਾਊਂਡ ਵਿੱਚ ਪਹਿਲੇ ਮੈਚ ਵਿੱਚ ਡਰਬੀਸ਼ਾਇਰ ਨਾਲ ਭਿੜੇਗਾ, ਜਦੋਂ ਕਿ ਨੌਰਥੈਂਪਟਨਸ਼ਾਇਰ ਦੂਜੇ ਅਭਿਆਸ ਮੈਚ ਵਿੱਚ 3 ਜੁਲਾਈ ਨੂੰ ਨੌਰਥੈਂਪਟਨ ਦੇ ਕਾਉਂਟੀ ਗਰਾਊਂਡ ਵਿੱਚ ਨੌਰਥੈਂਪਟਨਸ਼ਾਇਰ ਨਾਲ ਭਿੜੇਗਾ।
ਇੰਗਲੈਂਡ ਅਤੇ ਭਾਰਤ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ 7 ਜੁਲਾਈ ਨੂੰ ਦਿ ਏਜਸ ਬਾਊਲ ‘ਤੇ ਸ਼ੁਰੂ ਹੋਵੇਗੀ | ਦੂਜਾ ਅਤੇ ਤੀਜਾ ਮੈਚ ਐਜਬੈਸਟਨ ਅਤੇ ਟ੍ਰੇਂਟ ਬ੍ਰਿਜ ਵਿਖੇ ਕ੍ਰਮਵਾਰ 9 ਅਤੇ 10 ਜੁਲਾਈ ਨੂੰ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੋਵੇਂ ਟੀਮਾਂ ਕ੍ਰਮਵਾਰ 12, 14 ਅਤੇ 17 ਜੁਲਾਈ ਨੂੰ ਕੀਆ ਓਵਲ, ਲਾਰਡਸ ਅਤੇ ਓਲਡ ਟ੍ਰੈਫੋਰਡ ਵਿੱਚ ਤਿੰਨ ਵਨਡੇ ਖੇਡਣਗੀਆਂ।