G-20 summit

ਭਾਰਤ ਅਗਲੇ ਸਾਲ ਜੀ-20 ਸੰਮੇਲਨ ਦੀ ਪ੍ਰਧਾਨਗੀ ਦੌਰਾਨ ਦੁਨੀਆ ‘ਤੇ ਡੂੰਘੀ ਛਾਪ ਛੱਡੇਗਾ: IMF

ਚੰਡੀਗੜ੍ਹ 13 ਅਕਤੂਬਰ 2022: ਭਾਰਤ ਮਜ਼ਬੂਤ ​​ਸਥਿਤੀ ਨਾਲ ਜੀ-20 ਦੇਸ਼ਾਂ ਦੀ ਅਗਵਾਈ ਕਰਨ ਲਈ ਤਿਆਰ ਹੈ। ਅੰਤਰਰਾਸ਼ਟਰੀ ਮੁਦਰਾ ਫੰਡ (IMF) ਦੀ ਪ੍ਰਬੰਧ ਨਿਰਦੇਸ਼ਕ ਕ੍ਰਿਸਟਾਲੀਨਾ ਜਾਰਜੀਵਾ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਸ ਦੌਰਾਨ ਭਾਰਤ ਵੱਲੋਂ ਦੇਸ਼ ਭਰ ਵਿੱਚ 200 ਤੋਂ ਵੱਧ ਜੀ-20 ਮੀਟਿੰਗਾਂ ਦੀ ਮੇਜ਼ਬਾਨੀ ਕਰਨ ਦੀ ਉਮੀਦ ਹੈ। ਰਾਜਾਂ ਜਾਂ ਸਰਕਾਰਾਂ ਦੇ ਮੁਖੀਆਂ ਦੇ ਪੱਧਰ ‘ਤੇ G20 ਨੇਤਾਵਾਂ ਦਾ ਸੰਮੇਲਨ 9-10 ਸਤੰਬਰ, 2023 ਨੂੰ ਨਵੀਂ ਦਿੱਲੀ ਵਿੱਚ ਹੋਵੇਗਾ।

ਆਈ ਐੱਮ ਐੱਫ (IMF) ਅਤੇ ਵਿਸ਼ਵ ਬੈਂਕ ਦੀ ਸਾਲਾਨਾ ਬੈਠਕ ਦੇ ਮੌਕੇ ‘ਤੇ ਇੱਥੇ ਪੱਤਰਕਾਰਾਂ ਨਾਲ ਗੱਲ ਕਰਦੇ ਹੋ ਜਾਰਜੀਵਾ ਨੇ ਕਿਹਾ, “ਭਾਰਤ ਇਸ ਉਦਾਸ ਮਾਹੌਲ ਵਿੱਚ ਉਮੀਦ ਦਾ ਕੇਂਦਰ ਕਹੇ ਜਾਣ ਦਾ ਹੱਕਦਾਰ ਹੈ। ਇਹ ਇੱਕ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਹੈ, ਇੱਥੋਂ ਤੱਕ ਕਿ ਇਹਨਾਂ ਮੁਸ਼ਕਲ ਸਮਿਆਂ ਵਿੱਚ ਵੀ ਸਭ ਤੋਂ ਮਹੱਤਵਪੂਰਨ ਗੱਲ ਇਹ ਕਿ ਵਾਧਾ ਢਾਂਚਾਗਤ ਸੁਧਾਰਾਂ ‘ਤੇ ਅਧਾਰਤ ਹੈ।

ਉਨ੍ਹਾਂ ਅੱਗੇ ਕਿਹਾ ਕਿ ਭਾਰਤ ਢਾਂਚਾਗਤ ਸੁਧਾਰਾਂ ਵਿੱਚ ਅੱਗੇ ਹੈ ਅਤੇ ਡਿਜੀਟਾਈਜੇਸ਼ਨ ਵਿੱਚ ਜ਼ਿਕਰਯੋਗ ਸਫਲਤਾ ਹਾਸਲ ਕੀਤੀ ਹੈ। ਜਾਰਜੀਵਾ ਨੇ ਕਿਹਾ, ”ਇਸ ਲਈ ਦੇਸ਼ ਹੁਣ ਜੀ-20 ‘ਚ ਮਜ਼ਬੂਤ ​​ਸਥਿਤੀ ਨਾਲ ਅੱਗੇ ਵਧ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਮੈਨੂੰ ਪੂਰਾ ਭਰੋਸਾ ਹੈ ਕਿ ਭਾਰਤ ਅਗਲੇ ਸਾਲ (ਜੀ-20) ਦੀ ਪ੍ਰਧਾਨਗੀ ਦੌਰਾਨ ਦੁਨੀਆ ‘ਤੇ ਡੂੰਘੀ ਛਾਪ ਛੱਡੇਗਾ।

Scroll to Top