Site icon TheUnmute.com

ਇੰਡੀਆ ਗਠਜੋੜ ਸਰਕਾਰ ਬਣਨ ‘ਤੇ ਸਵਾਮੀਨਾਥਨ ਕਮਿਸ਼ਨ ਮੁਤਾਬਕ ਕਿਸਾਨਾਂ ਨੂੰ MSP ਗਾਰੰਟੀ ਦੇਵਾਂਗੇ: ਰਾਹੁਲ ਗਾਂਧੀ

farmers

ਚੰਡੀਗੜ੍ਹ,13 ਫਰਵਰੀ 2024: ਕਾਂਗਰਸ ਆਗੂ ਰਾਹੁਲ ਗਾਂਧੀ ਭਾਰਤ ਜੋੜੋ ਨਿਆ ਯਾਤਰਾ ਦੇ ਨਾਲ ਅੰਬਿਕਾਪੁਰ ਪਹੁੰਚੇ। ਅੰਬਿਕਾਪੁਰ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘ਅੱਜ ਕਿਸਾਨ (farmers)  ਦਿੱਲੀ ਵੱਲ ਮਾਰਚ ਕਰ ਰਹੇ ਹਨ। ਉਨ੍ਹਾਂ ਨੂੰ ਰੋਕਿਆ ਜਾ ਰਿਹਾ ਹੈ, ਉਨ੍ਹਾਂ ‘ਤੇ ਅੱਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਹਨ, ਇਹ ਕੀ ਕਹਿ ਰਹੇ ਹਨ। ਉਹ ਸਿਰਫ਼ ਆਪਣੀ ਮਿਹਨਤ ਦਾ ਫਲ ਮੰਗ ਰਹੇ ਹਨ। ਭਾਜਪਾ ਸਰਕਾਰ ਨੇ ਐਮਐਸ ਸਵਾਮੀਨਾਥਨ ਨੂੰ ਭਾਰਤ ਰਤਨ ਦੇਣ ਦਾ ਐਲਾਨ ਕੀਤਾ, ਪਰ ਭਾਜਪਾ ਐਮਐਸ ਸਵਾਮੀਨਾਥਨ ਦੀ ਗੱਲ ਨੂੰ ਲਾਗੂ ਕਰਨ ਲਈ ਤਿਆਰ ਨਹੀਂ ।

ਰਾਹੁਲ ਗਾਂਧੀ ਨੇ ਕਿਹਾ, ਸਵਾਮੀਨਾਥਨ ਨੇ ਆਪਣੀ ਰਿਪੋਰਟ ਵਿੱਚ ਸਾਫ਼ ਕਿਹਾ ਹੈ ਕਿ ਕਿਸਾਨਾਂ (farmers) ਨੂੰ ਅਸਲ ਵਿੱਚ ਐਮਐਸਪੀ ਦਾ ਕਾਨੂੰਨੀ ਹੱਕ ਮਿਲਣਾ ਚਾਹੀਦਾ ਹੈ, ਪਰ ਭਾਜਪਾ ਸਰਕਾਰ ਅਜਿਹਾ ਨਹੀਂ ਕਰ ਰਹੀ ਹੈ। ਜਦੋਂ ਇੰਡੀਆ ਗਠਜੋੜ ਸਰਕਾਰ ਸੱਤਾ ਵਿੱਚ ਆਵੇਗੀ, ਅਸੀਂ ਭਾਰਤ ਦੇ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ (ਇੱਕ ਕਾਨੂੰਨ) ਦੇਵਾਂਗੇ। ਸਵਾਮੀਨਾਥਨ ਰਿਪੋਰਟ ਵਿਚ ਜੋ ਜ਼ਿਕਰ ਕੀਤਾ ਗਿਆ ਹੈ, ਅਸੀਂ ਉਸ ਨੂੰ ਪੂਰਾ ਕਰਾਂਗੇ।

Exit mobile version