ਚੰਡੀਗੜ੍ਹ 02 ਫਰਵਰੀ 2022: ਭਾਰਤ ਅਤੇ ਵੈਸਟਇੰਡੀਜ਼ (India-West Indies) ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਬਿਨਾਂ ਦਰਸ਼ਕਾਂ ਦੇ ਖੇਡੀ ਜਾਵੇਗੀ। ਬੀਤੇ ਦਿਨ ਗੁਜਰਾਤ ਕ੍ਰਿਕਟ ਸੰਘ (ਜੀਸੀਏ) ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ । ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਸੀਂ ਭਾਰਤ-ਵੈਸਟਇੰਡੀਜ਼ (India-West Indies) ਵਨਡੇ ਸੀਰੀਜ਼ 2022 ਦੀ ਮੇਜ਼ਬਾਨੀ ਲਈ ਪੂਰੀ ਤਰ੍ਹਾਂ ਤਿਆਰ ਹਾਂ। 6 ਫਰਵਰੀ ਨੂੰ ਪਹਿਲਾ ਵਨਡੇ ਬਹੁਤ ਖਾਸ ਅਤੇ ਇਤਿਹਾਸਕ ਮੈਚ ਹੋਵੇਗਾ, ਕਿਉਂਕਿ ਭਾਰਤ ਆਪਣਾ 1000ਵਾਂ ਵਨਡੇ ਖੇਡੇਗਾ, ਜਿਸ ਨਾਲ ਉਹ ਦੁਨੀਆ ਦੀ ਪਹਿਲੀ ਕ੍ਰਿਕਟ ਟੀਮ ਬਣ ਜਾਵੇਗੀ।
ਜਿਕਰਯੋਗ ਹੈ ਕਿ ਭਾਰਤ ਨੇ 6 ਤੋਂ 11 ਫਰਵਰੀ ਤੱਕ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਵੈਸਟਇੰਡੀਜ਼ ਖਿਲਾਫ ਤਿੰਨ ਵਨਡੇ ਅਤੇ ਫਿਰ 16 ਤੋਂ 20 ਫਰਵਰੀ ਤੱਕ ਕੋਲਕਾਤਾ ਦੇ ਈਡਨ ਗਾਰਡਨ ‘ਚ ਤਿੰਨ ਟੀ-20 ਮੈਚ ਖੇਡੇ ਹਨ। ਸਰਕਾਰ ਨੇ ਕੋਲਕਾਤਾ ਦੇ ਈਡਨ ਗਾਰਡਨ ‘ਤੇ ਖੇਡੀ ਜਾਣ ਵਾਲੀ ਤਿੰਨ ਮੈਚਾਂ ਦੀ T20I ਸੀਰੀਜ਼ ਲਈ 75 ਫੀਸਦੀ ਦਰਸ਼ਕਾਂ ਦੀ ਹਾਜ਼ਰੀ ਦੀ ਇਜਾਜ਼ਤ ਦਿੱਤੀ ਹੈ।