Site icon TheUnmute.com

India vs Australia: ਸਿਡਨੀ ਟੈਸਟ ਦੀ ਦੂਜੇ ਦਿਨ ਦੀ ਖੇਡ ਸਮਾਪਤ, ਭਾਰਤ ਕੋਲ 145 ਦੌੜਾਂ ਦੀ ਲੀਡ

India vs Australia

ਚੰਡੀਗੜ੍ਹ, 04 ਜਨਵਰੀ 2024: India vs Australia: ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੀ ਜਾ ਰਹੀ ਬਾਰਡਰ-ਗਾਵਸਕਰ ਟਰਾਫੀ ਦੇ 5ਵੇਂ ਟੈਸਟ ਦੀ ਦੂਜੇ ਦਿਨ ਦੀ ਖੇਡ ਸਮਾਪਤ ਹੋ ਗਈ ਹੈ | ਭਾਰਤ ਨੇ ਦੂਜੇ ਦਿਨ ਆਸਟਰੇਲੀਆ ਤੋਂ 145 ਦੌੜਾਂ ਅੱਗੇ ਹੈ। ਭਾਰਤ ਨੇ ਸ਼ਨੀਵਾਰ ਨੂੰ ਟੀਮ ਨੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ 6 ਵਿਕਟਾਂ ਗੁਆ ਕੇ 141 ਦੌੜਾਂ ਬਣਾਈਆਂ ਹਨ। ਰਵਿੰਦਰ ਜਡੇਜਾ 8 ਦੌੜਾਂ ਅਤੇ ਵਾਸ਼ਿੰਗਟਨ ਸੁੰਦਰ 6 ਦੌੜਾਂ ਬਣਾ ਕੇ ਨਾਬਾਦ ਪਰਤੇ।

ਜਿਕਰਯੋਗ ਹੈ ਕਿ ਸਿਡਨੀ ‘ਚ ਆਸਟ੍ਰੇਲੀਆ ਪਹਿਲੀ ਪਾਰੀ ‘ਚ 181 ਦੌੜਾਂ ‘ਤੇ ਆਲ ਆਊਟ ਹੋ ਗਈ ਸੀ। ਇੱਥੇ ਭਾਰਤ ਨੂੰ ਪਹਿਲੀ ਪਾਰੀ ‘ਚ 4 ਦੌੜਾਂ ਦੀ ਬੜ੍ਹਤ ਮਿਲੀ ਸੀ। ਆਸਟ੍ਰੇਲੀਆ ਦੀ ਟੀਮ ਨੇ ਸਵੇਰੇ 9/1 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ ਸੀ।

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਆਪਣੀ ਪਹਿਲੀ ਪਾਰੀ (IND vs AUS) ‘ਚ 185 ਦੌੜਾਂ ਬਣਾਈਆਂ ਸਨ। ਆਸਟ੍ਰੇਲੀਆ ਦੇ ਛੇ ਵਿਕਟਾਂ ਗੁਆਉਣ ਤੋਂ ਬਾਅਦ ਕਪਤਾਨ ਜਸਪ੍ਰੀਤ ਬੁਮਰਾਹ (Jasprit Bumrah) ਮੈਚ ਛੱਡ ਕੇ ਸਕੈਨ ਲਈ ਹਸਪਤਾਲ ਗਏ । ਬੁਮਰਾਹ ਦੀ ਗੈਰ-ਮੌਜੂਦਗੀ ‘ਚ ਭਾਰਤ ਦੇ ਬਾਕੀ ਤੇਜ਼ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਬਾਕੀ ਦੀਆਂ ਚਾਰ ਵਿਕਟਾਂ ਛੇਤੀ ਲੈ ਲਈਆਂ। ਬੁਮਰਾਹ ਦੀ ਗੈਰ-ਮੌਜੂਦਗੀ ‘ਚ ਵਿਰਾਟ ਕੋਹਲੀ ਕਪਤਾਨੀ ਕਰ ਰਹੇ ਸਨ। ਮੁਹੰਮਦ ਸਿਰਾਜ ਅਤੇ ਪ੍ਰਸਿਧ ਕ੍ਰਿਸ਼ਨ ਨੇ ਤਿੰਨ-ਤਿੰਨ ਵਿਕਟਾਂ ਲਈਆਂ ਅਤੇ ਨਿਤੀਸ਼ ਰੈਡੀ ਅਤੇ ਬੁਮਰਾਹ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ।

ਭਾਰਤ ਦੀ ਦੂਜੀ ਪਾਰੀ ‘ਚ ਭਾਰਤੀ ਟੀਮ ਵੱਲੋਂ ਰਿਸ਼ਭ ਪੰਤ ਨੇ 33 ਗੇਂਦਾਂ ‘ਤੇ 61 ਦੌੜਾਂ ਦੀ ਪਾਰੀ ਖੇਡੀ। ਯਸ਼ਸਵੀ ਜੈਸਵਾਲ ਨੇ 22 ਦੌੜਾਂ ਦਾ ਯੋਗਦਾਨ ਪਾਇਆ। ਕੇਐਲ ਰਾਹੁਲ ਅਤੇ ਸ਼ੁਭਮਨ ਗਿੱਲ 13-13 ਦੌੜਾਂ ਹੀ ਬਣਾ ਸਕੇ। ਵਿਰਾਟ ਕੋਹਲੀ ਨੇ ਸਿਰਫ 6 ਦੌੜਾਂ ਬਣਾਈਆਂ। ਉਹ ਇਸ ਸੀਰੀਜ਼ ‘ਚ 8ਵੀਂ ਵਾਰ ਆਫ ਸਟੰਪ ਤੋਂ ਬਾਹਰ ਦੀ ਗੇਂਦ ‘ਤੇ ਆਊਟ ਹੋਏ।

ਚਾਹ-ਬ੍ਰੇਕ ਤੋਂ ਪਹਿਲਾਂ ਆਸਟਰੇਲਿਆਈ ਟੀਮ ਲਈ ਆਪਣਾ ਡੈਬਿਊ ਮੈਚ ਖੇਡ ਰਹੇ ਬਿਊ ਵੈਬਸਟਰ ਨੇ ਸਭ ਤੋਂ ਵੱਧ 57 ਦੌੜਾਂ ਬਣਾਈਆਂ। ਸਟੀਵ ਸਮਿਥ ਨੇ 33 ਅਤੇ ਸੈਮ ਕੋਨਸਟਾਸ ਨੇ 23 ਦੌੜਾਂ ਬਣਾਈਆਂ। ਜਸਪ੍ਰੀਤ ਬੁਮਰਾਹ ਅਤੇ ਨਿਤੀਸ਼ ਕੁਮਾਰ ਨੇ 2-2 ਵਿਕਟਾਂ ਹਾਸਲ ਕੀਤੀਆਂ।

Read More: IND vs AUS: ਸਿਡਨੀ ਟੈਸਟ ਦੀ ਪਹਿਲੇ ਦੀ ਖੇਡ ਸਮਾਪਤ, ਦਿਨ ਦੀ ਆਖਰੀ ਗੇਂਦ ‘ਤੇ ਬੁਮਰਾਹ ਨੇ ਖਵਾਜਾ ਨੂੰ ਬਣਾਇਆ ਸ਼ਿਕਾਰ

Exit mobile version