July 2, 2024 7:34 pm
Johannesburg

Cricket: ਕੋਵਿਡ-19 ਦੇ ਚਲਦੇ ਭਾਰਤ ਬਨਾਮ ਦੱਖਣੀ ਅਫਰੀਕਾ ਸੀਰੀਜ਼ ਨਹੀਂ ਹੋਵੇਗੀ ਰੱਦ

ਚੰਡੀਗੜ੍ਹ 22 ਦਸੰਬਰ 2021: ਕ੍ਰਿਕਟ ਦੱਖਣੀ ਅਫਰੀਕਾ (CSA) ਦੇ ਮੈਡੀਕਲ ਅਫ਼ਸਰ ਸੁਹੇਬ ਮਾਂਜਰਾ ਨੇ ਕਿਹਾ ਕਿ ਬੀਸੀਸੀਆਈ (Cricket Board of India) ਅਤੇ ਸੀਐਸਏ ਨੇ ਆਪਸੀ ਸਹਿਮਤੀ ਜਤਾਈ ਹੈ ਕਿ ਭਾਵੇਂ ਖਿਡਾਰੀਆਂ ਜਾਂ ਸਪੋਰਟ ਸਟਾਫ ਵਿੱਚ ਕੋਈ ਕੋਵਿਡ-19 ਪਾਜ਼ੀਟਿਵ ਕੇਸ ਪਾਇਆ ਜਾਂਦਾ ਹੈ। ਦੋਵੇਂ ਟੀਮਾਂ ਆਗਾਮੀ ਟੈਸਟ ਅਤੇ ਵਨਡੇ ਸੀਰੀਜ਼ (ODI series) ਦੇ ਨਾਲ ਜਾਰੀ ਰੱਖਣਗੀਆਂ ਅਤੇ ਨਜ਼ਦੀਕੀ ਸੰਪਰਕਾਂ ਨੂੰ ਅਲੱਗ-ਥਲੱਗ ਰਹਿਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ। ਭਾਰਤੀ ਟੀਮ 26 ਦਸੰਬਰ ਤੋਂ ਦੱਖਣੀ ਅਫਰੀਕਾ ਦੇ ਖਿਲਾਫ ਤਿੰਨ ਮੈਚਾਂ ਦੀ ਟੈਸਟ ਸੀਰੀਜ਼ (Test series) ਸ਼ੁਰੂ ਕਰੇਗੀ, ਇਸ ਤੋਂ ਬਾਅਦ 3 ਤੋਂ 7 ਜਨਵਰੀ ਤੱਕ ਜੋਹਾਨਸਬਰਗ (Johannesburg) ‘ਚ ਦੂਜਾ ਟੈਸਟ ਅਤੇ ਕੇਪਟਾਊਨ ‘ਚ ਤੀਜਾ ਟੈਸਟ 11 ਤੋਂ 15 ਜਨਵਰੀ ਤੱਕ ਖੇਡਿਆ ਜਾਵੇਗਾ। ਟੈਸਟ ਸੀਰੀਜ਼ (Test series ਤੋਂ ਬਾਅਦ 19, 21 ਅਤੇ 23 ਜਨਵਰੀ ਨੂੰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਜਾਵੇਗੀ।