Site icon TheUnmute.com

India-USA: ਭਾਰਤ ਆਉਣਗੇ ਅਮਰੀਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ, PM ਮੋਦੀ ਤੇ ਐਸ ਜੈਸ਼ੰਕਰ ਨਾਲ ਕਰਨਗੇ ਮੁਲਾਕਾਤ

S Jaishankar

ਚੰਡੀਗੜ੍ਹ, 17 ਜੂਨ, 2024: ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ.) ਜੈਕ ਸੁਲੀਵਨ (Jake Sullivan) ਅੱਜ (17 ਜੂਨ) ਭਾਰਤ ਦਾ ਦੌਰਾ ਕਰਨਗੇ। ਸੁਲੀਵਨ ਇੰਸਟੀਚਿਊਟ ਆਫ਼ ਕ੍ਰਿਟੀਕਲ ਐਂਡ ਐਮਰਜਿੰਗ ਟੈਕਨਾਲੋਜੀਜ਼ (iCET) ਦੀ ਬੈਠਕ ਵਿੱਚ ਸ਼ਾਮਲ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਹੁੰ ਚੁੱਕਣ ਤੋਂ ਬਾਅਦ ਕਿਸੇ ਅਮਰੀਕੀ ਅਧਿਕਾਰੀ ਦਾ ਇਹ ਪਹਿਲਾ ਭਾਰਤ ਦੌਰਾ ਹੈ।

ਸਮਾਚਾਰ ਏਜੰਸੀ ਏਐਨਆਈ ਮੁਤਾਬਕ ਉਪ ਵਿਦੇਸ਼ ਮੰਤਰੀ ਕਰਟ ਕੈਂਪਬੈਲ ਵੀ ਸੁਲੀਵਨ ਦੇ ਨਾਲ ਹਨ। ਅੱਜ ਦੋਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ (S Jaishankar) ਨਾਲ ਮੁਲਾਕਾਤ ਕਰਨਗੇ। ਇਸ ਤੋਂ ਇਲਾਵਾ ਅਮਰੀਕੀ ਐਨਐਸਏ ਭਾਰਤੀ ਐਨਐਸਏ ਅਜੀਤ ਡੋਵਾਲ ਨਾਲ ਵੀ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਦੋਵਾਂ ਪਾਸਿਆਂ ਤੋਂ ਸਾਂਝਾ ਬਿਆਨ ਜਾਰੀ ਕੀਤਾ ਜਾਵੇਗਾ।

Exit mobile version