Beijing Olympics

ਬੀਜਿੰਗ ਓਲੰਪਿਕ ਦਾ ਬਾਈਕਾਟ ਕਰੇਗਾ ਭਾਰਤ, ਗਲਵਾਨ ਘਾਟੀ ਸੰਬੰਧੀ ਜਤਾਇਆ ਸਖ਼ਤ ਰੁਖ

ਚੰਡੀਗੜ੍ਹ 03 ਫਰਵਰੀ 2022: ਚੀਨ ਦੇ ਬੀਜਿੰਗ ‘ਚ ਸਰਦ ਰੁੱਤ ਓਲੰਪਿਕ (Winter Olympic Games) ਖੇਡਾਂ ਸ਼ੁਰੂ ਹੋਣ ਜਾ ਰਹੀਆਂ ਹਨ | ਇਸਦੇ ਚੱਲਦੇ ਭਾਰਤ ਨੇ ਵੱਡਾ ਐਲਾਨ ਕੀਤਾ ਹੈ ਕਿ ਉਹ ਬੀਜਿੰਗ ‘ਚ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੀਆਂ ਸਰਦ ਰੁੱਤ ਓਲੰਪਿਕ ਖੇਡਾਂ (Winter Olympic Games in Beijing) ਦੇ ਉਦਘਾਟਨੀ ਅਤੇ ਸਮਾਪਤੀ ਸਮਾਰੋਹਾਂ ‘ਚ ਹਿੱਸਾ ਨਹੀਂ ਲਵੇਗਾ। ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਇੱਥੇ ਕਿਹਾ ਕਿ ਭਾਰਤ 4 ਫਰਵਰੀ ਤੋਂ ਬੀਜਿੰਗ (Beijing) ‘ਚ ਹੋਣ ਵਾਲੀਆਂ ਸਰਦ ਰੁੱਤ ਓਲੰਪਿਕ ਖੇਡਾਂ ਦੇ ਉਦਘਾਟਨੀ ਅਤੇ ਸਮਾਪਤੀ ਸਮਾਰੋਹਾਂ ‘ਚ ਹਿੱਸਾ ਨਹੀਂ ਲਵੇਗਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਚੀਨ ਓਲੰਪਿਕ ਖੇਡਾਂ ਨੂੰ ਸਿਆਸੀ ਰੰਗ ਦੇ ਰਿਹਾ ਹੈ।

ਜਿਕਰਯੋਗ ਹੈ ਕਿ ਚੀਨ ਨੇ ਓਲੰਪਿਕ ਮਸ਼ਾਲ ਯਾਤਰਾ ‘ਚ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੇ ਇੱਕ ਸਿਪਾਹੀ ਨੂੰ ਸ਼ਾਮਲ ਕੀਤਾ ਹੈ, ਜੋ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਭਾਰਤ ਨਾਲ ਹੋਈ ਹਿੰਸਕ ਝੜਪ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਚੀਨ ਦੀ ਇਸ ਕਾਰਵਾਈ ਕਾਰਨ ਬੀਜਿੰਗ (Beijing) ਵਿੱਚ ਭਾਰਤੀ ਦੂਤਾਵਾਸ ਦਾ ਕੋਈ ਵੀ ਡਿਪਲੋਮੈਟ ਓਲੰਪਿਕ ਦੇ ਉਦਘਾਟਨੀ ਅਤੇ ਸਮਾਪਤੀ ਸਮਾਰੋਹ ‘ਚ ਸ਼ਾਮਲ ਨਹੀਂ ਹੋਵੇਗਾ।

ਭਾਰਤੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼ਸ਼ੀ ਸ਼ੇਖਰ ਵੇਮਪਤੀ ਨੇ ਵੀਰਵਾਰ ਨੂੰ ਟਵੀਟ ਕੀਤਾ ਕਿ ਦੂਰਦਰਸ਼ਨ ਦਾ ਡੀਡੀ ਸਪੋਰਟਸ ਚੈਨਲ ਬੀਜਿੰਗ ਵਿੱਚ ਹੋਣ ਵਾਲੇ ਸਰਦ ਰੁੱਤ ਓਲੰਪਿਕ ਦੇ ਉਦਘਾਟਨੀ ਅਤੇ ਸਮਾਪਤੀ ਸਮਾਰੋਹਾਂ ਦਾ ਪ੍ਰਸਾਰਣ ਨਹੀਂ ਕਰੇਗਾ। ਧਿਆਨ ਯੋਗ ਹੈ ਕਿ ਚੀਨ ਨੇ ਓਲੰਪਿਕ ਦੇ ਤਿੰਨ ਦਿਨਾਂ ਮਸ਼ਾਲ ਮਾਰਚ ਦੀ ਸ਼ੁਰੂਆਤ ਪੀਐਲਏ ਦੇ ਰੈਜੀਮੈਂਟਲ ਕਮਾਂਡਰ ਚੀ ਬਾਓ ਦੇ ਹੱਥੋਂ ਕਰਨ ਦਾ ਫੈਸਲਾ ਕੀਤਾ ਹੈ, ਜੋ 5 ਮਈ, 2020 ਨੂੰ ਗਲਵਾਨ ਘਾਟੀ ਸੰਘਰਸ਼ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ।

ਅਮਰੀਕੀ ਸੈਨੇਟ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਜਿਮ ਰਿਕ ਨੇ ਇਸ ਲਈ ਚੀਨ ਦੀ ਸਖ਼ਤ ਆਲੋਚਨਾ ਕੀਤੀ ਹੈ ਅਤੇ ਉਸ ਦੀ ਕਾਰਵਾਈ ਨੂੰ ‘ਸ਼ਰਮਨਾਕ’ ਕਰਾਰ ਦਿੱਤਾ ਹੈ। ਉਨ੍ਹਾਂ ਟਵੀਟ ਕੀਤਾ, ”ਅਮਰੀਕਾ ਉਈਗਰਾਂ ਦੀ ਆਜ਼ਾਦੀ ਅਤੇ ਭਾਰਤ ਦੀ ਪ੍ਰਭੂਸੱਤਾ ਦਾ ਸਮਰਥਨ ਕਰਨਾ ਜਾਰੀ ਰੱਖੇਗਾ।” ਕਈ ਪੱਛਮੀ ਦੇਸ਼ਾਂ ਨੇ ਪਹਿਲਾਂ ਵੱਖ-ਵੱਖ ਕਾਰਨਾਂ ਕਰਕੇ ਬੀਜਿੰਗ ਓਲੰਪਿਕ ਖੇਡਾਂ ਦਾ ਕੂਟਨੀਤਕ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਬੀਜਿੰਗ ਓਲੰਪਿਕ ਖੇਡਾਂ 4 ਤੋਂ 20 ਫਰਵਰੀ ਤੱਕ ਹੋਣਗੀਆਂ।

Scroll to Top