June 27, 2024 4:39 am
AGNI-4

ਭਾਰਤ ਨੇ ਇੰਟਰਮੀਡੀਏਟ-ਰੇਂਜ ਬੈਲਿਸਟਿਕ ਮਿਜ਼ਾਈਲ AGNI-4 ਦਾ ਕੀਤਾ ਸਫਲ ਪ੍ਰੀਖਣ

ਚੰਡੀਗੜ੍ਹ 06 ਜੂਨ 2022: ਭਾਰਤ ਨੇ ਪਿਓ ਸੁਰੱਖਿਆ ਪ੍ਰਣਾਲੀ ਮਜਬੂਤ ਕਰਨ ਲਈ ਅੱਜ ਮਿਜ਼ਾਈਲ ਅਤੇ ਰੱਖਿਆ ਖੇਤਰ ਵਿੱਚ ਇੱਕ ਹੋਰ ਮਹੱਤਵਪੂਰਨ ਸਫਲਤਾ ਹਾਸਲ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਇੰਟਰਮੀਡੀਏਟ-ਰੇਂਜ ਬੈਲਿਸਟਿਕ ਮਿਜ਼ਾਈਲ ਅਗਨੀ-IV (AGNI-4 Missile) ਦਾ ਅੱਜ ਸਫਲ ਪ੍ਰੀਖਣ ਕੀਤਾ ਗਿਆ। ਅੱਜ ਸ਼ਾਮ ਕਰੀਬ 7.30 ਵਜੇ ਓਡੀਸ਼ਾ ਦੇ ਏਪੀਜੇ ਅਬਦੁਲ ਕਲਾਮ ਟਾਪੂ ‘ਤੇ ਇਸ ਦਾ ਪ੍ਰੀਖਣ ਕੀਤਾ ਗਿਆ। ਮਿਜ਼ਾਈਲ ਲਾਂਚ ਨੇ ਸਾਰੇ ਸੰਚਾਲਨ ਮਾਪਦੰਡਾਂ ਦੇ ਨਾਲ-ਨਾਲ ਸਿਸਟਮ ਦੀ ਭਰੋਸੇਯੋਗਤਾ ਦੇ ਪੈਮਾਨੇ ਨੂੰ ਪ੍ਰਾਪਤ ਕੀਤਾ।

AGNI-4 Missile