July 5, 2024 9:46 pm
Attari

ਭਾਰਤ ਨੇ ਅਟਾਰੀ ਵਾਹਗਾ ਸਰਹੱਦ ਰਸਤੇ ਅਫ਼ਗ਼ਾਨਿਸਤਾਨ ਨੂੰ ਮਨੁੱਖੀ ਮਦਦ ਲਈ ਭੇਜੀ 2 ਹਜ਼ਾਰ ਟਨ ਕਣਕ

ਚੰਡੀਗੜ੍ਹ 16 ਮਈ 2022: ਭਾਰਤ ਅਫ਼ਗ਼ਾਨਿਸਤਾਨ(Afghanistan) ਨੂੰ ਮਨੁੱਖੀ ਮਦਦ ਲਈ ਇਕ ਵਾਰ ਫਿਰ ਅੱਗੇ ਆਇਆ ਹੈ | ਇਸ ਦੌਰਾਨ ਭਾਰਤ ਸਰਕਾਰ (Indian government) ਨੇ ਅਫਗਾਨਿਸਤਾਨ ਨੂੰ ਰਾਹਤ ਸਮੱਗਰੀ ਵਜੋਂ ਕਣਕ ਦੀ ਇੱਕ ਹੋਰ ਖੇਪ ਪਾਕਿਸਤਾਨ ਰਸਤੇ ਰਵਾਨਾ ਕਰ ਦਿੱਤੀ ਹੈ। ਕਣਕ ਨਾਲ ਭਰੇ ਟਰੱਕਾਂ ਨੂੰ ਪੰਜਾਬ ਪੁਲਸ ਦੀਆਂ ਪਾਇਲਟ ਗੱਡੀਆਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਟਾਰੀ (Attari ) ਸਰਹੱਦ ਲੈ ਕੇ ਪਹੁੰਚੀਆਂ। ਇਸਦੇ ਚੱਲਦੇ ਖੇਪ ਵਿਚ 2 ਹਜ਼ਾਰ ਟਨ ਕਣਕ ਭੇਜੀ ਗਈ ਹੈ।

ਇਸ ਮੌਕੇ ਉਕਤ ਵਿਭਾਗਾਂ ਨਾਲ ਸਬੰਧਤ ਅਧਿਕਾਰੀਆਂ ਨੇ ਅਫ਼ਗ਼ਾਨਿਸਤਾਨ ਤੋਂ ਆਏ ਟਰੱਕ ਡਰਾਈਵਰਾਂ ਦਾ ਹੌਸਲਾ ਵਧਾਉਂਦੇ ਹੋਏ ਉਨ੍ਹਾਂ ਨਾਲ ਹੱਥ ਮਿਲਾਏ ਅਤੇ ਅਫ਼ਗ਼ਾਨਿਸਤਾਨ ਦੀ ਜਨਤਾ ਦੇ ਹਾਲ ਸਬੰਧੀ ਜਾਣਕਾਰੀ ਹਾਸਲ ਕੀਤੀ। ਭਾਰਤ ਤੋਂ 60 ਟਰੱਕਾਂ ਵਿਚ ਕਣਕ ਆਈ.ਸੀ.ਪੀ. ਵਿਖੇ ਪਹੁੰਚੀ, ਜਿਸ ਨੂੰ ਹੋਏ ਅਫਗਾਨਿਸਤਾਨ ਦੇ 40 ਘੋੜੇ ਟਰੱਕਾਂ ਵਿਚ ਬਦਲੀ ਕਰ ਦਿੱਤਾ ਗਿਆ।

ਭਾਰਤ ਸਰਕਾਰ ਨੇ ਪਹਿਲਾਂ ਵੀ ਮਨੁੱਖੀ ਸਹਾਇਤਾ ਵਜੋਂ ਕਣਕ ਦੀ 5ਵੀਂ ਖੇਪ ਅਟਾਰੀ-ਵਾਹਗਾ ਸਰਹੱਦ (Attari-Wagah border) ਰਾਹੀਂ ਅਫ਼ਗ਼ਾਨਿਸਤਾਨ ਲਈ ਰਵਾਨਾ ਕੀਤੀ। ਇਸਦੇ ਤਹਿਤ ਭਾਰਤ ਤੋਂ 10,000 ਟਨ ਕਣਕ ਅੰਮ੍ਰਿਤਸਰ ਦੇ ਅਟਾਰੀ-ਵਾਹਗਾ ਸਰਹੱਦ ਤੋਂ ਅਫਗਾਨਿਸਤਾਨ ਲਈ ਰਵਾਨਾ ਕੀਤੀ ਗਈ ਸੀ । ਜਿਸ ‘ਚ 5 ਖੇਪਾਂ ਵੀ ਸ਼ਾਮਲ ਸਨ |