Site icon TheUnmute.com

ਭਾਰਤ / ਪੰਜਾਬ ਸਰਕਾਰ ਵੱਲੋਂ ਜਿਲ੍ਹੇ ਦੇ ਬੇਰੁਜ਼ਗਾਰ ਨੋਜਵਾਨਾਂ ਲੜਕੇ ਅਤੇ ਲੜਕੀਆਂ ਨੂੰ ਆਤਮ-ਨਿਰਭਰ ਬਣਾਉਣ ਲਈ ਵਚਨਬੱਧ :

Mohali

ਸਾਹਿਬਜ਼ਾਦਾ ਅਜੀਤ ਸਿੰਘ ਨਗਰ: 11 ਸਤੰਬਰ, 2023: ਅੱਜ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਇ) ਮੁਹਾਲੀ ਵਿਖੇ ਪ੍ਰਧਾਨ ਮੰਤਰੀ ਰਾਸ਼ਟਰੀ ਅਪ੍ਰੈਂਟਿਸਸ਼ਿਪ ਸਕੀਮ ਤਹਿਤ ਪ੍ਰਿੰਸੀਪਲ ਦਵਿੰਦਰ ਪਾਲ ਸਿੰਘ ਵੱਲੋ ਅਪ੍ਰੈਂਟਿਸਸ਼ਿਪ ਮੇਲਾ ਕਰਵਾਇਆ ਗਿਆ ਜਿਸ ਵਿੱਚ ਲਗਭਗ 15 ਨਾਮੀ ਕੰਪਨੀਆਂ (ਜਿਵੇਂ ਕਿ ਟਾਈਨੌਰ ਔਰਥੋਟਿਕਸ ਪ੍ਰਾਈਵੇਟ ਲਿਮਿਟਡ, ਸਵਰਾਜ ਮਹਿੰਦਰਾ ਐਂਡ ਮਹਿੰਦਰਾ, ਸੈਮੀ ਕੰਡਕਟਰ ਮੁਹਾਲੀ, ਇੰਡ ਸਵਿਫਟ ਲਿਮਿਟਡ ਅਤੇ ਹੋਰ ਕੰਪਨੀਆਂ) ਦੁਆਰਾ ਭਾਗ ਲਿਆ ਗਿਆ ਅਤੇ ਇਸ ਤੋਂ ਇਲਾਵਾ ਮੁਹਾਲੀ ਜਿਲ੍ਹੇ ਦੀ ਨੋਡਲ ਸੰਸਥਾ ਦੇ ਅਧੀਨ ਆਉਂਦੀਆਂ ਵੱਖ-ਵੱਖ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਜਿਵੇਂ ਕਿ ਸੰਸਥਾ ਬਨੂੜ, ਲਾਲੜੂ, ਖਰੜ ਐਟ ਰਡਿਆਲਾ ਤੇ ਡੇਰਾਬੱਸੀ ਐਟ ਜੀਰਕਪੁਰ ਦੇ ਨਾਲ-ਨਾਲ ਪ੍ਰਾਈਵੇਟ ਉਦਯੋਗਿਕ ਸਿਖਲਾਈ ਸੰਸਥਾਵਾਂ ਜਿਵੇਂ ਕਿ ਬਾਵਾ ਨਿਹਾਲ ਸਿੰਘ, ਐਨ.ਆਈ.ਟੀ ਮੁਹਾਲੀ, ਨਿਊ ਏਜਲ ਆਈ.ਟੀ.ਸੀ, ਐਨ.ਆਰ.ਆਈ ਸੁੰਡਰਾਂ ਅਤੇ ਡਬਲਿਊ.ਸੀ.ਆਈ.ਟੀ.ਸੀ ਵੱਲੋ ਅਲਗ-ਅਲਗ ਟਰੇਡਾਂ ਦੇ ਲਗਭਗ 110 ਸਿਖਿਆਰਥੀਆਂ ਅਤੇ ਸਿਖਿਆਰਥਣਾਂ ਵੱਲੋਂ ਭਾਗ ਲਿਆ ਗਿਆ।

ਇਸ ਮੇਲੇ ਵਿੱਚ ਲਗਭਗ 50 ਸਿਖਿਆਰਥੀਆਂ ਨੂੰ ਵੱਖ-ਵੱਖ ਨਾਮੀ ਕੰਪਨੀਆਂ ਵੱਲੋਂ ਅਪ੍ਰੈਟਸ਼ਿਪ-ਕਮ-ਜੌਬ ਲਈ ਸ਼ਾਰਟਲਿਸਟ ਕੀਤਾ ਗਿਆ। ਜਿਸ ਤਹਿਤ ਸਿਲੈਕਟ ਹੋਏ ਸਿਖਿਆਰਥੀਆਂ ਨੂੰ ਕੰਪਨੀਆਂ ਵੱਲੋਂ 7000/- ਤੋਂ 13,000/- ਰੁਪਏ ਪ੍ਰਤੀ ਮਹੀਨਾ ਮੁਹੱਈਆ ਕਰਵਾਇਆ ਜਾਵੇਗਾ ਅਤੇ ਅਪ੍ਰੈਟਸ਼ਿਪ ਮੁਕੰਮਲ ਹੋਣ ਉਪਰੰਤ ਯੋਗ ਉਮੀਦਵਾਰਾਂ ਨੂੰ ਪੱਕੇ ਤੌਰ ਤੇ ਰੋਜਗਾਰ ਦਿੱਤਾ ਜਾਵੇਗਾ।

ਸੰਸਥਾ ਮੁਖੀ ਵੱਲੋਂ ਦੱਸਿਆ ਗਿਆ ਕਿ ਹੁਣ ਭਾਰਤ/ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਹਰ ਮਹੀਨੇ ਅਪ੍ਰੈਂਟਿਸਸ਼ਿਪ ਮੇਲੇ ਲਗਵਾਏ ਜਾਣੇ ਹਨ ਜਿਸ ਨਾਲ ਕੰਪਨੀਆਂ ਅਤੇ ਸਿਖਿਆਰਥੀਆਂ, ਦੋਨਾਂ ਨੂੰ ਲਾਭ ਪ੍ਰਾਪਤ ਹੋਵੇਗਾ। ਨਵੀਂ ਪੀੜ੍ਹੀ ਦੇ ਯੋਗ ਨੋਜਵਾਨ ਰਾਸ਼ਟਰੀ/ਬਹੁ-ਰਾਸ਼ਟਰੀ ਕੰਪਨੀਆਂ ਵਿੱਚ ਅਪ੍ਰੈਂਟਿਸਸ਼ਿਪ ਰਾਹੀਂ ਆਪਣੀ ਸਕਿੱਲ ਸਾਬਿਤ ਕਰਦੇ ਹੋਏ, ਕੰਪਨੀ ਵਿੱਚ ਪੱਕੀ ਨੌਕਰੀ ਲੈ ਸਕਦੇ ਹਨ। ਇਸ ਮੌਕੇ ਰਾਜੀਵ ਮਿੱਤਲ State Engagment Cordinator, NSDC ਵੱਲੋ ਬਤੌਰ ਡੀ.ਜੀ.ਟੀ (ਭਾਰਤ ਸਰਕਾਰ) ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ ਗਈ।

ਇਸ ਮੇਲੇ ਦਾ ਸਿਖਿਆਰਥੀਆਂ ਅਤੇ ਸਿਖਿਆਰਥਣਾਂ ਵੱਲੋਂ ਆਪਣੇ ਭਵਿੱਖ ਨੂੰ ਨਿਖਾਰਣ ਲਈ ਖੂਬ ਲਾਹਾ ਲਿਆ ਗਿਆ ਅਤੇ ਕੰਪਨੀਆਂ ਵਿੱਚ ਸਿਲੈਕਟ ਹੋਏ ਸਿਖਿਆਰਥੀਆਂ/ਸਿਖਿਆਰਥਣਾਂ ਵੱਲੋਂ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਵਿਭਾਗ ਦੇ ਸੈਕਟਰੀ-ਕਮ-ਡਾਇਰੈਕਟਰ ਡੀ.ਪੀ.ਐਸ.ਖਰਬੰਦਾ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

ਇਸ ਮੇਲੇ ਵਿੱਚ ਪ੍ਰਿੰਸੀਪਲ ਦਵਿੰਦਰ ਪਾਲ ਸਿੰਘ ਸਮੇਤ ਰਾਜੀਵ ਮਿੱਤਲ S.E.C, NSDC, ਸ਼੍ਰੀਮਤੀ ਦਰਸ਼ਨਾ ਕੁਮਾਰੀ (ਟ੍ਰੇਨਿੰਗ ਅਫਸਰ), ਸ਼੍ਰੀਮਤੀ ਹਰਜਿੰਦਰ ਕੌਰ (ਏ.ਏ.ਏ(ਜ)), ਰੌਹਿਤ ਕੋਸ਼ਿਲ ਪਲੇਸਮੈਂਟ ਅਫਸਰ ਆਦਿ ਤੋਂ ਇਲਾਵਾ ਜਿਲ੍ਹੇ ਦੀਆਂ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਵੀ ਸਮੂਲੀਅਤ ਕੀਤੀ ਗਈ।

Exit mobile version