Site icon TheUnmute.com

Cricket News: ICC ਟੂਰਨਾਮੈਂਟ ਲਈ ਇਕ-ਦੂਜੇ ਦੇ ਦੇਸ਼ ਨਹੀਂ ਜਾਣਗੇ ਭਾਰਤ-ਪਾਕਿਸਤਾਨ, ਬਣਾਏ ਨਵੇਂ ਨਿਯਮ

ICC tournament

ਚੰਡੀਗੜ੍ਹ, 19 ਦਸੰਬਰ 2024: ਅਗਲੇ ਸਾਲ ਫਰਵਰੀ-ਮਾਰਚ ‘ਚ ਹੋਣ ਵਾਲੀ ਆਈਸੀਸੀ ਚੈਂਪੀਅਨਸ ਟਰਾਫੀ (ICC Champions Trophy) ਦੇ ਮੁਕਾਬਲਿਆਂ ਬਾਰੇ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਸਪੱਸ਼ਟ ਕੀਤਾ ਕਿ ਭਾਰਤ (India) ਅਤੇ ਪਾਕਿਸਤਾਨ(Pakistan) ਵਿਚਾਲੇ ਸਾਰੇ ਮੈਚ (India-Pakistan) ਨਿਰਪੱਖ ਥਾਵਾਂ ‘ਤੇ ਖੇਡੇ ਜਾਣਗੇ। ਇਸਦਾ ਮਤਲਬ ਇਹ ਹੈ ਕਿ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਇੱਕ ਦੂਜੇ ਦੇ ਦੇਸ਼ ‘ਚ ਕ੍ਰਿਕਟ ਮੈਚ ਨਹੀਂ ਖੇਡਣਗੀਆਂ।

ਹੁਣ ਦੋਵੇਂ ਟੀਮਾਂ ਕਿਸੇ ਵੀ ਆਈਸੀਸੀ ਟੂਰਨਾਮੈਂਟ ‘ਚ ਇਕ-ਦੂਜੇ ਦੇ ਦੇਸ਼ ਦਾ ਦੌਰਾ ਨਹੀਂ ਕਰਨਗੀਆਂ ਅਤੇ ਦੋਵਾਂ ਟੀਮਾਂ ਵਿਚਾਲੇ ਮੈਚ ਨਿਰਪੱਖ ਸਥਾਨ ‘ਤੇ ਖੇਡੇ ਜਾਣਗੇ। ਇਹ ਨਿਯਮ 2024-2027 ਤੱਕ ਲਾਗੂ ਰਹੇਗਾ। ਇਸ ਤੋਂ ਇਕ ਗੱਲ ਤਾਂ ਸਪੱਸ਼ਟ ਹੋ ਗਈ ਹੈ ਕਿ ਚੈਂਪੀਅਨਜ਼ ਟਰਾਫੀ ਹਾਈਬ੍ਰਿਡ ਮਾਡਲ ‘ਚ ਹੀ ਕਰਵਾਈ ਜਾਵੇਗੀ।

ਆਈਸੀਸੀ ਚੈਂਪੀਅਨਸ ਟਰਾਫੀ 2025 (ICC Champions Trophy 2025) ‘ਚ ਭਾਰਤ ਦੇ ਸਾਰੇ ਮੈਚ ਨਿਰਪੱਖ ਥਾਵਾਂ ‘ਤੇ ਖੇਡੇ ਜਾਣਗੇ| ਪਾਕਿਸਤਾਨੀ ਟੀਮ ਵੀ 2027 ਤੱਕ ਕਿਸੇ ਟੂਰਨਾਮੈਂਟ ਲਈ ਭਾਰਤ ਨਹੀਂ ਆਵੇਗੀ। ਇਸ ਦੇ ਮੈਚ ਵੀ ਨਿਰਪੱਖ ਥਾਵਾਂ ‘ਤੇ ਕਰਵਾਏ ਜਾਣਗੇ।

ਇਹ ਨਿਯਮ ਆਗਾਮੀ ਆਈਸੀਸੀ ਚੈਂਪੀਅਨਜ਼ ਟਰਾਫੀ, ਮਹਿਲਾ ਕ੍ਰਿਕਟ ਵਿਸ਼ਵ ਕੱਪ 2025 (ਭਾਰਤ ਮੇਜ਼ਬਾਨੀ ਕਰੇਗਾ) ਅਤੇ ਪੁਰਸ਼ਾਂ ਦੇ ਟੀ-20 ਵਿਸ਼ਵ ਕੱਪ 2026 (ਭਾਰਤ ਅਤੇ ਸ਼੍ਰੀਲੰਕਾ ਮੇਜ਼ਬਾਨੀ ਕਰੇਗਾ) ‘ਤੇ ਲਾਗੂ ਹੋਵੇਗਾ। ਇਸ ਤੋਂ ਇਲਾਵਾ ਆਈਸੀਸੀ ਨੇ 2028 ‘ਚ ਹੋਣ ਵਾਲੇ ਮਹਿਲਾ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਦਾ ਅਧਿਕਾਰ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੂੰ ਦੇ ਦਿੱਤਾ ਹੈ। ਇਸ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਨਿਰਪੱਖ ਥਾਵਾਂ ‘ਤੇ ਹੀ ਖੇਡੇ ਜਾਣਗੇ।

Read More: Champions Trophy: ਪਾਕਿਸਤਾਨ ਕ੍ਰਿਕਟ ਬੋਰਡ ਦੀ POK ‘ਚ ਟਰਾਫੀ ਦੀ ਯਾਤਰਾ ‘ਤੇ ICC ਨੇ ਲਾਈ ਰੋਕ

Exit mobile version