ਚੰਡੀਗੜ੍ਹ, 20 ਦਸੰਬਰ 2023: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ (Nawaz Sharif) ਨੇ ਕਿਹਾ ਹੈ ਕਿ ਪਾਕਿਸਤਾਨ ਦੀ ਖ਼ਰਾਬ ਹਾਲਤ ਲਈ ਭਾਰਤ, ਅਫਗਾਨਿਸਤਾਨ ਜਾਂ ਅਮਰੀਕਾ ਜ਼ਿੰਮੇਵਾਰ ਨਹੀਂ ਹਨ। ਪਾਕਿਸਤਾਨ ਨੇ ਆਪਣੇ ਪੈਰਾਂ ‘ਤੇ ਕੁਲਹਾੜੀ ਮਾਰ ਲਈ ਹੈ। ਲਾਹੌਰ ਵਿੱਚ ਆਪਣੀ ਪਾਰਟੀ ਪੀਐਮਐਲ-ਐਨ ਦੇ ਇੱਕ ਸਮਾਗਮ ਵਿੱਚ ਬੋਲਦਿਆਂ ਨਵਾਜ਼ ਨੇ ਕਿਹਾ – ਫੌਜ ਨੇ 2018 ਦੀਆਂ ਚੋਣਾਂ ਵਿੱਚ ਧਾਂਦਲੀ ਕੀਤੀ ਅਤੇ ਦੇਸ਼ ਵਿੱਚ ਸਰਕਾਰ ਥੋਪ ਦਿੱਤੀ। ਇਹ ਸਰਕਾਰ ਨਾਗਰਿਕਾਂ ਦੀਆਂ ਮੁਸ਼ਕਲਾਂ ਦਾ ਕਾਰਨ ਬਣ ਗਈ ਹੈ ਅਤੇ ਦੇਸ਼ ਦੀ ਆਰਥਿਕ ਨੂੰ ਧੱਕਾ ਲੱਗਾ ।
ਨਵਾਜ਼ ਸ਼ਰੀਫ (Nawaz Sharif) ਨੇ ਕਿਹਾ ਕਿ ਦੇਸ਼ ਦੇ ਜੱਜ ਜਦੋਂ ਕਾਨੂੰਨ ਤੋੜਦੇ ਹਨ ਤਾਂ ਫੌਜੀ ਤਾਨਾਸ਼ਾਹਾਂ ਦਾ ਹਾਰ ਪਾ ਕੇ ਸਵਾਗਤ ਕਰਦੇ ਹਨ। ਆਪਣੇ ਫੈਸਲਿਆਂ ਨੂੰ ਜਾਇਜ਼ ਠਹਿਰਾਉਂਦਾ ਹਨ। ਇਸ ਤੋਂ ਬਾਅਦ ਉਨ੍ਹਾਂ ਹੀ ਤਾਨਾਸ਼ਾਹਾਂ ਦੇ ਇਸ਼ਾਰੇ ‘ਤੇ ਪ੍ਰਧਾਨ ਮੰਤਰੀ ਨੂੰ ਅਹੁਦੇ ਤੋਂ ਹਟਾ ਦਿੱਤਾ ਜਾਂਦਾ ਹੈ। ਅਦਾਲਤ ਵਿੱਚ, ਜੱਜ ਸੰਸਦ ਨੂੰ ਭੰਗ ਕਰਨ ਦਾ ਫੈਸਲਾ ਦਿੰਦਾ ਹੈ।