July 7, 2024 7:35 pm
India Open

India Open: ਸਾਇਨਾ ਨੇਹਵਾਲ ਤੇ HS ਪ੍ਰਣਯ ਦੂਜੇ ਦੌਰ ‘ਚ ਪਹੁੰਚੇ

ਚੰਡੀਗੜ੍ਹ 12 ਜਨਵਰੀ 2022: ਭਾਰਤ ਦੀ ਚੌਥਾ ਦਰਜਾ ਪ੍ਰਾਪਤ ਸਾਇਨਾ ਨੇਹਵਾਲ (Saina Nehwal) ਅਤੇ ਅੱਠਵਾਂ ਦਰਜਾ ਪ੍ਰਾਪਤ ਐਚਐਸ ਪ੍ਰਣਯ (HS Prannoy) ਇੰਡੀਆ ਓਪਨ (India Open) ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਦੌਰ ‘ਚ ਪਹੁੰਚ ਗਏ ਹਨ। ਸਾਇਨਾ ਨੇਹਵਾਲ (Saina Nehwal) ਨੇ ਬੁੱਧਵਾਰ ਨੂੰ ਇੱਥੇ ਇੰਦਰਾ ਗਾਂਧੀ ਸਪੋਰਟਸ ਕੰਪਲੈਕਸ ਦੇ ਕੇਡੀ ਜਾਧਵ ਹਾਲ ‘ਚ ਖੇਡੇ ਜਾ ਰਹੇ ਟੂਰਨਾਮੈਂਟ ਦੇ ਦੂਜੇ ਦੌਰ ‘ਚ ਪ੍ਰਵੇਸ਼ ਕਰ ਲਿਆ, ਜਦੋਂ ਉਸ ਦੀ ਵਿਰੋਧੀ ਚੈੱਕ ਗਣਰਾਜ ਦੀ ਟੇਰੇਜਾ ਸਵਾਬੀਕੋਵਾ ਨੇ ਦੂਜੇ ਗੇਮ ‘ਚ ਸੰਨਿਆਸ ਲੈ ਲਿਆ।

ਸਵਾਬੀਕੋਵਾ ਨੇ ਜਦੋਂ ਮੈਚ ਛੱਡਿਆ ਤਾਂ ਸਾਇਨਾ 18 ਮਿੰਟ ਤੱਕ ਚੱਲੇ ਮੈਚ ਵਿੱਚ 22-20, 1-0 ਨਾਲ ਅੱਗੇ ਸੀ। ਸਾਇਨਾ ਦਾ ਦੂਜੇ ਦੌਰ ਵਿੱਚ ਹਮਵਤਨ ਮਾਲਵਿਕਾ ਬੰਸੌਦ ਨਾਲ ਸਾਹਮਣਾ ਹੋਵੇਗਾ। ਮਾਲਵਿਕਾ ਨੇ ਪਹਿਲੇ ਦੌਰ ‘ਚ ਹਮਵਤਨ ਸਾਮੀਆ ਇਮਾਦ ਫਾਰੂਕੀ ਨੂੰ 34 ਮਿੰਟ ‘ਚ 21-18, 21-9 ਨਾਲ ਹਰਾਇਆ। ਪੁਰਸ਼ ਵਰਗ ਵਿੱਚ ਪ੍ਰਣਯ ਨੇ ਸਪੇਨ ਦੇ ਪਾਬਲੋ ਅਬੀਅਨ ਨੂੰ 33 ਮਿੰਟ ਵਿੱਚ 21-14, 21-7 ਨਾਲ ਹਰਾਇਆ।ਪ੍ਰਣਯ ਦਾ ਅਗਲਾ ਮੁਕਾਬਲਾ ਹਮਵਤਨ ਮਿਥੁਨ ਮੰਜੂਨਾਥ ਨਾਲ ਹੋਵੇਗਾ, ਜਿਸ ਨੇ ਫਰਾਂਸ ਦੇ ਅਰਨੌਡ ਮਾਰਕਲ ਨੂੰ ਇਕ ਘੰਟਾ ਪੰਜ ਮਿੰਟ ਤੱਕ ਚੱਲੇ ਮੈਚ ‘ਚ 21-16, 15-21, 21-10 ਨਾਲ ਹਰਾਇਆ।