ਚੰਡੀਗੜ੍ਹ 17 ਜਨਵਰੀ 2022: ਲਕਸ਼ਯ ਸੇਨ (Lakshya Sen) ਨੇ ਇੰਡੀਅਨ ਓਪਨ (Indian Open) ਸਿੰਗਲ ਦਾ ਖ਼ਿਤਾਬ ਜਿੱਤ ਲਿਆ ਹੈ। 20 ਸਾਲਾ ਲਕਸ਼ੈ ਨੇ ਮੌਜੂਦਾ ਵਿਸ਼ਵ ਚੈਂਪੀਅਨ ਲੋਹ ਕੀਨ ਯੂ ਨੂੰ ਸਿੱਧੇ ਸੈੱਟਾਂ ‘ਚ ਹਰਾ ਕੇ ਆਪਣਾ ਪਹਿਲਾ ਇੰਡੀਆ ਓਪਨ ਖਿਤਾਬ ਜਿੱਤਿਆ। ਵਿਸ਼ਵ ਚੈਂਪੀਅਨਸ਼ਿਪ ‘ਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਲਕਸ਼ੈ ਪਹਿਲੀ ਵਾਰ BWF ਵਰਲਡ ਟੂਰ ਸੁਪਰ 500 ਈਵੈਂਟ ਦੇ ਫਾਈਨਲ ‘ਚ ਪਹੁੰਚੇ। ਟੂਰਨਾਮੈਂਟ ਦੇ ਤੀਜਾ ਦਰਜਾ ਪ੍ਰਾਪਤ ਲਕਸ਼ਯ ਸੇਨ (Lakshya Sen) ਨੇ ਖ਼ਿਤਾਬੀ ਮੁਕਾਬਲੇ ‘ਚ ਸਿੰਗਾਪੁਰ ਦੇ ਲੋਹ ਕੀਨ ਨੂੰ ਇੱਕਤਰਫ਼ਾ 24-22, 21-17 ਨਾਲ ਹਰਾ ਕੇ ਆਪਣੀ ਸ਼ਾਨਦਾਰ ਲੈਅ ਜਾਰੀ ਰੱਖੀ।
ਵਿਸ਼ਵ ਦੇ 17ਵੇਂ ਨੰਬਰ ਦੇ ਖਿਡਾਰੀ ਲਕਸ਼ੈ ਨੇ ਇਸ ਤੋਂ ਪਹਿਲਾਂ ਸੈਮੀਫਾਈਨਲ ‘ਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉੱਥੇ ਉਨ੍ਹਾਂ ਦੀ ਸ਼ੁਰੂਆਤ ਖਰਾਬ ਰਹੀ ਅਤੇ 60ਵੀਂ ਰੈਂਕਿੰਗ ਦੇ ਯੋਂਗ ਤੋਂ ਪਹਿਲਾ ਸੈੱਟ 19-21 ਨਾਲ ਹਾਰ ਗਿਆ। ਪਰ ਇਸ ਤੋਂ ਬਾਅਦ ਉਸ ਨੇ ਜ਼ਬਰਦਸਤ ਵਾਪਸੀ ਕੀਤੀ ਅਤੇ ਆਖਰੀ ਦੇ ਦੋਵੇਂ ਸੈੱਟ ਜਿੱਤੇ।