Site icon TheUnmute.com

India Open: ਲਕਸ਼ਯ ਸੇਨ ਨੇ ਤੇਜੇ ਯੋਂਗ ਨੂੰ ਹਰਾ ਕੇ ਫਾਈਨਲ ‘ਚ ਬਣਾਈ ਜਗ੍ਹਾ

India open

ਚੰਡੀਗੜ੍ਹ 16 ਜਨਵਰੀ 2022: ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਲਕਸ਼ਯ ਸੇਨ (Lakshya Sen) ਨੇ ਇੱਥੇ ਯੋਨਾਕਸ ਸਨਰਾਈਜ਼ ਇੰਡੀਆ ਓਪਨ (India Open) ਦੇ ਆਖਰੀ ਚਾਰ ਮੁਕਾਬਲੇ ‘ਚ ਮਲੇਸ਼ੀਆ ਦੇ ਐਨਜੀ ਤੇਜੇ ਯੋਂਗ ਨੂੰ ਹਰਾ ਕੇ ਆਪਣੇ ਪਹਿਲੇ ਵਿਸ਼ਵ ਟੂਰ ਸੁਪਰ 500 ਟੂਰਨਾਮੈਂਟ ਦੇ ਫਾਈਨਲ ‘ਚ ਪ੍ਰਵੇਸ਼ ਕੀਤਾ। ਉੱਤਰਾਖੰਡ ਦੇ 20 ਸਾਲਾ ਖਿਡਾਰੀ ਨੇ ਪੁਰਸ਼ ਸਿੰਗਲਜ਼ ਸੈਮੀਫਾਈਨਲ ‘ਚ ਵਿਸ਼ਵ ਰੈਂਕਿੰਗ ਦੇ 60ਵੇਂ ਨੰਬਰ ਦੇ ਯੋਂਗ ਨੂੰ 19-2, 21-16, 21-12 ਨਾਲ ਹਰਾ ਦਿੱਤਾ।

ਲਕਸ਼ਿਆ ਸੇਨ ਐਤਵਾਰ ਨੂੰ ਇੰਡੀਆ ਓਪਨ (India Open) ਫਾਈਨਲ ‘ਚ ਵਿਸ਼ਵ ਚੈਂਪੀਅਨ ਸਿੰਗਾਪੁਰ ਦੇ ਲੋਹ ਕੀਨ ਯੂ ਨਾਲ ਭਿੜੇਗਾ। ਲੋਹ ਨੂੰ ਵਾਕਓਵਰ ਦਿੱਤਾ ਗਿਆ ਕਿਉਂਕਿ ਕੈਨੇਡਾ ਦੇ ਬ੍ਰਾਇਨ ਯਾਂਗ ਗਲੇ ‘ਚ ਦਰਦ ਅਤੇ ਸਿਰ ਦਰਦ ਕਾਰਨ ਸੈਮੀਫਾਈਨਲ ਤੋਂ ਬਾਹਰ ਹੋ ਗਏ ਸਨ। ਦੋਵੇਂ ਖਿਡਾਰੀ ਪਿਛਲੇ ਸਾਲ ਡੱਚ ਓਪਨ ਦੇ ਫਾਈਨਲ ਵਿੱਚ ਆਹਮੋ-ਸਾਹਮਣੇ ਹੋ ਚੁੱਕੇ ਹਨ, ਜਿਸ ਨੂੰ ਪੰਜਵਾਂ ਦਰਜਾ ਪ੍ਰਾਪਤ ਲੋਹ ਨੇ ਜਿੱਤਿਆ ਸੀ। ਸੇਨ ਨੇ ਦੋ ਸੁਪਰ 100 ਖ਼ਿਤਾਬ ਜਿੱਤੇ ਹਨ ਜਿਸ ਵਿੱਚ ਡੱਚ ਓਪਨ ਅਤੇ ਸਾਰਲੋਰਲਕਸ ਓਪਨ ਸ਼ਾਮਲ ਹਨ।

Exit mobile version