July 7, 2024 1:45 pm
ਸੰਯੁਕਤ ਰਾਸ਼ਟਰ

ਭਾਰਤ ਨੇ ਇਕ ਵਾਰ ਫਿਰ ਸੰਯੁਕਤ ਰਾਸ਼ਟਰ ‘ਚ ਰੱਖਿਆ ਆਪਣਾ ਨਿਰਪੱਖ ਸਟੈਂਡ

ਚੰਡੀਗੜ੍ਹ 04 ਮਾਰਚ 2022: ਯੂਕਰੇਨ ਅਤੇ ਰੂਸ ਵਿਚਾਲੇ ਭਿਆਨਕ ਜੰਗ ਜਾਰੀ ਹੈ | ਇਸ ਦੌਰਾਨ ਭਾਰਤ ਨੇ ਇਕ ਵਾਰ ਫਿਰ ਸੰਯੁਕਤ ਰਾਸ਼ਟਰ ‘ਚ ਆਪਣਾ ਨਿਰਪੱਖ ਸਟੈਂਡ ਜਾਰੀ ਰੱਖਿਆ ਹੈ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਰੂਸ-ਯੂਕਰੇਨ ਯੁੱਧ ਦੀ ਜਾਂਚ ਲਈ ਇੱਕ ਸੁਤੰਤਰ ਕਮਿਸ਼ਨ ਚਾਹੁੰਦਾ ਸੀ, ਜਿਸਦੇ ਲਈ ਵੋਟਿੰਗ ਕਰਵਾਈ ਗਈ । ਇਸ ਦੌਰਾਨ ਵੀ ਭਾਰਤ ਨੇ ਵੋਟਿੰਗ ਤੋਂ ਦੂਰੀ ਬਣਾ ਲਈ ਹੈ।

ਇਸ ਤੋਂ ਪਹਿਲਾਂ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ‘ਚ ਯੂਕਰੇਨ ‘ਤੇ ਰੂਸ ਦੇ ਹਮਲੇ ਦੀ ਸਖਤ ਨਿੰਦਾ ਕਰਨ ਵਾਲਾ ਮਤਾ ਪਾਸ ਕੀਤਾ ਗਿਆ। ਇਸ ਮਤੇ ‘ਤੇ 141 ਦੇਸ਼ਾਂ ਨੇ ਸਮਰਥਨ ‘ਚ ਵੋਟ ਕੀਤਾ, ਜਦਕਿ 5 ਦੇਸ਼ਾਂ ਨੇ ਪ੍ਰਸਤਾਵ ਦੇ ਖਿਲਾਫ ਵੋਟ ਕੀਤਾ। ਯਾਨੀ ਇਹ ਪੰਜ ਦੇਸ਼ ਰੂਸ ਦੇ ਸਮਰਥਨ ‘ਚ ਸਨ। ਇਸ ਤੋਂ ਇਲਾਵਾ 35 ਦੇਸ਼ਾਂ ਨੇ ਵੋਟਿੰਗ ‘ਚ ਹਿੱਸਾ ਨਹੀਂ ਲਿਆ। ਇਨ੍ਹਾਂ ਦੇਸ਼ਾਂ ‘ਚ ਭਾਰਤ ਵੀ ਸ਼ਾਮਲ ਸੀ।