Site icon TheUnmute.com

ਯੂਕਰੇਨ ਸੰਕਟ ਦੇ ਹੱਲ ਲਈ ਭਾਰਤ ਹਰ ਸੰਭਵ ਮਦਦ ਕਰਨ ਲਈ ਤਿਆਰ: ਐੱਸ ਜੈਸ਼ੰਕਰ

Ukraine crisis

ਚੰਡੀਗੜ੍ਹ 06 ਅਕਤੂਬਰ 2022: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਆਪਣੇ ਨਿਊਜ਼ੀਲੈਂਡ ਦੌਰੇ ‘ਤੇ ਹਨ | ਇਸ ਦੌਰਾਨ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਯੂਕਰੇਨ ਸੰਕਟ (Ukraine crisis) ਦੇ ਹੱਲ ਲਈ ਜੋ ਵੀ ਕਰ ਸਕਦਾ ਹੈ, ਉਹ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਕਿਵੇਂ ਭਾਰਤ ਨੇ ਯੂਕਰੇਨ ਵਿੱਚ ਜ਼ਪੋਰਿਜ਼ਝਿਆ ਪਰਮਾਣੂ ਪਾਵਰ ਪਲਾਂਟ ਦੀ ਸੁਰੱਖਿਆ ਨੂੰ ਲੈ ਕੇ ਮਾਸਕੋ ‘ਤੇ ਦਬਾਅ ਪਾਇਆ ਜਦੋਂ ਦੋਵੇਂ ਦੇਸ਼ ਅਤਿ ਸੰਵੇਦਨਸ਼ੀਲ ਪਰਮਾਣੂ ਪਾਵਰ ਸਟੇਸ਼ਨ ਨੇੜੇ ਲੜਾਈ ਲਈ ਆਹਮੋ-ਸਾਹਮਣੇ ਹੋ ਗਏ ਸਨ ।

ਜੈਸ਼ੰਕਰ ਨੇ ਆਕਲੈਂਡ ਬਿਜ਼ਨਸ ਚੈਂਬਰ ਦੇ ਸੀਈਓ ਸਾਈਮਨ ਬ੍ਰਿਜਸ ਨਾਲ ਲੰਬੀ ਗੱਲਬਾਤ ਦੌਰਾਨ ਕਿਹਾ ਕਿ ਜਦੋਂ ਯੂਕਰੇਨ ਦੀ ਗੱਲ ਆਉਂਦੀ ਹੈ, ਤਾਂ ਇਹ ਕੁਦਰਤੀ ਹੈ ਕਿ ਵੱਖ-ਵੱਖ ਦੇਸ਼ ਅਤੇ ਵੱਖ-ਵੱਖ ਖੇਤਰ ਥੋੜ੍ਹਾ ਵੱਖਰਾ ਪ੍ਰਤੀਕਰਮ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਸਥਿਤੀ ਵਿੱਚ ਉਹ ਦੇਖ ਰਹੇ ਹਨ ਕਿ ਭਾਰਤ ਕੀ ਕਰ ਸਕਦਾ ਹੈ, “ਜੋ ਨਿਸ਼ਚਿਤ ਤੌਰ ‘ਤੇ ਭਾਰਤ ਅਤੇ ਵਿਸ਼ਵ ਦੇ ਹਿੱਤ ਵਿੱਚ ਹੋਵੇਗਾ | ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਯੂਕਰੇਨ ਦੇ ਰਾਸ਼ਟਰਪਤੀ ਨਾਲ ਫੋਨ ‘ਤੇ ਗੱਲਬਾਤ ਕੀਤੀ ਸੀ ਅਤੇ ਦੋਵਾਂ ਦੇਸ਼ਾਂ ਨੂੰ ਜੰਗ ਖਤਮ ਕਰਨ ਦੀ ਗੱਲ ‘ਤੇ ਚਰਚਾ ਕੀਤੀ |

Exit mobile version