Abhijit Bose

ਵਟਸਐੱਪ ਦੇ ਭਾਰਤ ਮੁਖੀ ਅਭਿਜੀਤ ਬੋਸ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

ਚੰਡੀਗੜ੍ਹ 15 ਨਵੰਬਰ 2022: ਇੰਸਟੈਂਟ ਮੈਸੇਜਿੰਗ ਐਪ ਵਟਸਐੱਪ ਦੇ ਭਾਰਤ ਮੁਖੀ ਅਭਿਜੀਤ ਬੋਸ ਨੇ ਮੰਗਲਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਭਿਜੀਤ ਦੇ ਨਾਲ ਹੀ ਮੈਟਾ ਇੰਡੀਆ ਦੇ ਪਬਲਿਕ ਪਾਲਿਸੀ ਦੇ ਡਾਇਰੈਕਟਰ ਰਾਜੀਵ ਅਗਰਵਾਲ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

ਦੋਵਾਂ ਦੇ ਅਚਾਨਕ ਅਸਤੀਫ਼ਿਆਂ ਤੋਂ ਬਾਅਦ ਕੰਪਨੀ ਨੇ ਭਾਰਤ ਵਿੱਚ ਵਟਸਐੱਪ ਪਬਲਿਕ ਪਾਲਿਸੀ ਦੇ ਡਾਇਰੈਕਟਰ ਸ਼ਿਵਨਾਥ ਠੁਕਰਾਲ ਨੂੰ ਭਾਰਤ ਵਿੱਚ ਸਾਰੇ ਮੈਟਾ ਪਲੇਟਫਾਰਮਾਂ ਲਈ ਪਬਲਿਕ ਪਾਲਿਸੀ ਦੇ ਡਾਇਰੈਕਟਰ ਵਜੋਂ ਨਿਯੁਕਤ ਕੀਤਾ ਹੈ।

ਦੱਸ ਦਈਏ ਕਿ ਮੇਟਾ ਨੇ ਆਪਣੀ ਕੰਪਨੀ ‘ਚ ਛਾਂਟੀ ਦੇ ਐਲਾਨ ਦੇ ਇਕ ਹਫਤੇ ਦੇ ਅੰਦਰ ਹੀ ਦੁਨੀਆ ਭਰ ‘ਚ ਕਰੀਬ 11,000 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ। ਇਹ ਕੰਪਨੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਛਾਂਟੀ ਸੀ। ਇਸ ਮਹੀਨੇ ਦੇ ਸ਼ੁਰੂ ਵਿੱਚ ਭਾਰਤ ਦੇ ਮੇਟਾ ਮੁਖੀ ਅਜੀਤ ਮੋਹਨ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਹ ਮੇਟਾ ਦੇ ਵਿਰੋਧੀ ਸਨੈਪਚੈਟ ਨਾਲ ਜੁੜ ਗਏ ਹਨ |

Scroll to Top