Site icon TheUnmute.com

ਭਾਰਤ ਨੇ ਉੜੀਸਾ ਤੋਂ ਨਵੀਂ ਪੀੜ੍ਹੀ ਦੀ ਬੈਲਿਸਟਿਕ ਮਿਜ਼ਾਈਲ ‘ਅਗਨੀ ਪ੍ਰਾਈਮ’ ਦਾ ਕੀਤਾ ਸਫਲ ਪ੍ਰੀਖਣ

Agni Prime

ਚੰਡੀਗੜ੍ਹ, 08 ਜੂਨ 2023: ਭਾਰਤ ਦੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਨੇ ਅੱਜ ਉੜੀਸਾ ਤੱਟ ਤੋਂ ਨਵੀਂ ਪੀੜ੍ਹੀ ਦੀ ਬੈਲਿਸਟਿਕ ਮਿਜ਼ਾਈਲ ‘ਅਗਨੀ ਪ੍ਰਾਈਮ’ (Agni Prime) ਦਾ ਸਫਲ ਪ੍ਰੀਖਣ ਕੀਤਾ ਹੈ। ਮਿਜ਼ਾਈਲ ਦਾ ਪ੍ਰੀਖਣ ਉੜੀਸਾ ਦੇ ਤੱਟ ਤੋਂ ਡਾਕਟਰ ਏਪੀਜੇ ਅਬਦੁਲ ਕਲਾਮ ਟਾਪੂ ਤੋਂ ਕੀਤਾ ਗਿਆ ਸੀ। ਰੱਖਿਆ ਮੰਤਰਾਲੇ ਦੇ ਇਕ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਮਿਜ਼ਾਈਲ ਦਾ ਪ੍ਰੀਖਣ ਪੂਰੀ ਤਰ੍ਹਾਂ ਸਫਲ ਰਿਹਾ। ਇਹ ਮਿਜ਼ਾਈਲ ਇੱਕੋ ਸਮੇਂ ਕਈ ਟੀਚਿਆਂ ਨੂੰ ਤਬਾਹ ਕਰ ਸਕਦੀ ਹੈ। ਇਸ ਮਿਜ਼ਾਈਲ ਦੀ ਰੇਂਜ 2000 ਕਿਲੋਮੀਟਰ ਤੱਕ ਹੈ।

ਮੰਤਰਾਲੇ ਦੇ ਅਨੁਸਾਰ, ਮਿਜ਼ਾਈਲ ਦੇ ਤਿੰਨ ਸਫਲ ਵਿਕਾਸ ਪ੍ਰੀਖਣਾਂ ਤੋਂ ਬਾਅਦ ਇਹ ਪਹਿਲੀ ਪ੍ਰੀ-ਇੰਡਕਸ਼ਨ ਨਾਈਟ ਲਾਂਚ ਸੀ। ਅਜਿਹਾ ਲਾਂਚ ਸਿਸਟਮ ਦੀ ਸਟੀਕਤਾ ਅਤੇ ਭਰੋਸੇਯੋਗਤਾ ਦੀ ਪੁਸ਼ਟੀ ਕਰਦਾ ਹੈ। ਇਹ ਮਿਜ਼ਾਈਲ ਸਾਰੇ ਮਾਨਕਾਂ ‘ਤੇ ਖਰੀ ਉਤਰੀ।ਅਧਿਕਾਰੀਆਂ ਅਨੁਸਾਰ, ਵਿਕਾਸ ਪੜਾਅ ‘ਚ ‘ਅਗਨੀ ਪ੍ਰਾਈਮ’ (Agni Prime) ਦੇ ਤਿੰਨ ਸਫ਼ਲ ਪ੍ਰੀਖਣ ਤੋਂ ਬਾਅਦ ਇਹ ਮਿਜ਼ਾਈਲ ਨੂੰ ਹਥਿਆਰਬੰਦ ਫ਼ੋਰਸਾਂ ‘ਚ ਸ਼ਾਮਲ ਕੀਤੇ ਜਾਣ ਤੋਂ ਪਹਿਲਾਂ ਇਸ ਦਾ ਪਹਿਲਾ ਰਾਤ ਨੂੰ ਪ੍ਰੀਖਣ ਸੀ, ਜਿਸ ਨੇ ਇਸ ਦੀ ਸਟੀਕਤਾ ਅਤੇ ਭਰੋਸੇਯੋਗਤਾ ‘ਤੇ ਮੋਹਰ ਲਗਾਈ।

ਉਨ੍ਹਾਂ ਦੱਸਿਆ ਕਿ ਵੱਖ-ਵੱਖ ਥਾਵਾਂ ‘ਤੇ ਦੂਰੀ ਨਾਪਣ ਵਾਲੇ ਉਪਕਰਣ, ਜਿਵੇਂ ਕਿ ਰਾਡਾਰ, ਟੈਲੀਮੈਟ੍ਰੀ ਅਤੇ ਇਲੈਕਟ੍ਰੋ-ਆਪਟਿਕਲ ਟ੍ਰੈਕਿੰਗ ਸਿਸਟਮ ਸਮੇਤ 2 ਜਹਾਜ਼ ਤਾਇਨਾਤ ਕੀਤੇ ਗਏ ਸਨ ਤਾਂ ਕਿ ਮਿਜ਼ਾਈਲ ਦੇ ਪੂਰੇ ਸਫ਼ਰ ਦੇ ਅੰਕੜੇ ਇਕੱਠੇ ਕੀਤੇ ਜਾ ਸਕਣ। ਅਧਿਕਾਰੀਆਂ ਅਨੁਸਾਰ, ਡੀ.ਆਰ.ਡੀ.ਓ. ਅਤੇ ਰਣਨੀਤਕ ਬਲ ਕਮਾਨ ਦੇ ਸੀਨੀਅਰ ਅਧਿਕਾਰੀ ‘ਅਗਨੀ ਪ੍ਰਾਈਮ’ ਦੇ ਸਫ਼ਲ ਪ੍ਰੀਖਣ ਦੇ ਗਵਾਹ ਬਣੇ, ਜਿਸ ਨੇ ਇਨ੍ਹਾਂ ਮਿਜ਼ਾਈਲ ਨੂੰ ਹਥਿਆਰਬੰਦ ਫ਼ੋਰਸਾਂ ‘ਚ ਸ਼ਾਮਲ ਕਰਨ ਦਾ ਮਾਰਗ ਪੱਕਾ ਕੀਤਾ। ‘ਅਗਨੀ ਪ੍ਰਾਈਮ’ ਦੇ ਸਫ਼ਲ ਪ੍ਰੀਖਣ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਡੀ.ਆਰ.ਡੀ.ਓ. ਅਤੇ ਹਥਿਆਰਬੰਦ ਫ਼ੋਰਸਾਂ ਨੂੰ ਵਧਾਈ ਦਿੱਤੀ ਹੈ ।

 

Exit mobile version