Site icon TheUnmute.com

ਰੂਸ-ਯੂਕਰੇਨ ਜੰਗ ਖਤਮ ਕਰਨ ਲਈ ਭਾਰਤ, ਚੀਨ ਤੇ ਬ੍ਰਾਜ਼ੀਲ ਨਿਭਾ ਸਕਦੇ ਨੇ ਅਹਿਮ ਭੂਮਿਕਾ: ਪੁਤਿਨ

Russia-Ukraine war

ਚੰਡੀਗੜ੍ਹ, 05 ਸਤੰਬਰ 2024: ਭਾਰਤ ਰੂਸ-ਯੂਕਰੇਨ ਸੰਘਰਸ਼ (Russia-Ukraine war) ਨੂੰ ਖਤਮ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਪਿਛਲੇ ਕੁਝ ਮਹੀਨਿਆਂ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਅਤੇ ਯੂਕਰੇਨ ਦਾ ਦੌਰਾ ਕਰ ਚੁੱਕੇ ਹਨ।

ਇਸ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਯੂਕਰੇਨ ‘ਤੇ ਸੰਭਾਵਿਤ ਸ਼ਾਂਤੀ ਵਾਰਤਾ ‘ਚ ਭਾਰਤ, ਚੀਨ ਅਤੇ ਬ੍ਰਾਜ਼ੀਲ ਵਿਚੋਲੇ ਦੀ ਭੂਮਿਕਾ ਨਿਭਾ ਸਕਦੇ ਹਨ। ਪੁਤਿਨ ਨੇ ਈਸਟਰਨ ਇਕਨਾਮਿਕ ਫੋਰਮ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਰੂਸ ਦਾ ਪਹਿਲਾ ਉਦੇਸ਼ ਯੂਕਰੇਨ ਦੇ ਡੋਨਬਾਸ ਖੇਤਰ ਨੂੰ ਆਪਣੇ ਕਬਜ਼ੇ ‘ਚ ਲੈਣਾ ਹੈ।

ਪਿਛਲੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਰੂਸ ਦੌਰੇ ‘ਤੇ ਗਏ ਸਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਭਾਰਤ ਰੂਸ-ਯੂਕਰੇਨ ਸੰਘਰਸ਼ (Russia-Ukraine war) ਨੂੰ ਖਤਮ ਕਰਨ ਲਈ ਵਿਚੋਲਗੀ ਕਰਨ ਲਈ ਤਿਆਰ ਹੈ। ਪੀਐਮ ਮੋਦੀ ਨੇ ਕਿਹਾ ਸੀ ਕਿ, ‘ਜਿੱਥੇ ਵੀ ਅਜਿਹਾ ਹੁੰਦਾ ਹੈ, ਬੇਕਸੂਰ ਲੋਕਾਂ ਦੀ ਜਾਨ ਦਾ ਨੁਕਸਾਨ ਸਵੀਕਾਰ ਨਹੀਂ ਕੀਤਾ ਜਾ ਸਕਦਾ।

Exit mobile version