ਟੀ-20 ਰੈਂਕਿੰਗ

ਭਾਰਤ ਨੇ ਵੈਸਟਇੰਡੀਜ਼ ਨੂੰ ਹਰਾ ਕੇ ਟੀ-20 ਸੀਰੀਜ਼ ਜਿੱਤੀ, ਟੀ-20 ਰੈਂਕਿੰਗ ‘ਚ ਪਹੁੰਚਿਆ ਸਿਖ਼ਰ ‘ਤੇ

ਚੰਡੀਗੜ੍ਹ 21 ਫਰਵਰੀ 2022: ਭਾਰਤ 6 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਆਈਸੀਸੀ ਟੀ-20 ਰੈਂਕਿੰਗ (ICC T-20 Ranking) ‘ਚ ਪਹਿਲੇ ਸਥਾਨ ‘ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ 3 ਮਈ 2016 ਨੂੰ ਟੀਮ ਟੀ-20 ਰੈਂਕਿੰਗ ‘ਚ ਨੰਬਰ ਇਕ ਬਣੀ ਸੀ। ਉਸ ਸਮੇਂ ਕਪਤਾਨ ਮਹਿੰਦਰ ਸਿੰਘ ਧੋਨੀ ਸਨ।

ਭਾਰਤ ਨੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਆਖਰੀ ਮੈਚ ‘ਚ ਵੈਸਟਇੰਡੀਜ਼ ਨੂੰ 17 ਦੌੜਾਂ ਨਾਲ ਹਰਾਇਆ। ਇਸ ਤੋਂ ਪਹਿਲਾਂ ਭਾਰਤ ਨੇ ਵਨਡੇ ਸੀਰੀਜ਼ ‘ਚ ਵੀ ਵੈਸਟਇੰਡੀਜ਼ ਨੂੰ 3-0 ਨਾਲ ਹਰਾਇਆ ਸੀ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 20 ਓਵਰਾਂ ‘ਚ ਪੰਜ ਵਿਕਟਾਂ ਦੇ ਨੁਕਸਾਨ ‘ਤੇ 184 ਦੌੜਾਂ ਬਣਾਈਆਂ। ਸੂਰਿਆਕੁਮਾਰ ਯਾਦਵ ਨੇ 31 ਗੇਂਦਾਂ ‘ਚ 65 ਦੌੜਾਂ ਬਣਾਈਆਂ। ਇਹ ਉਸਦੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ ਚੌਥਾ ਅਰਧ ਸੈਂਕੜਾ ਸੀ।

Scroll to Top