July 1, 2024 12:13 am
India beat Pakistan to win bronze medal in Asian Champions Trophy

Hockey: ਏਸ਼ੀਅਨ ਚੈਂਪੀਅਨਸ ਟਰਾਫੀ ‘ਚ ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਜਿੱਤਿਆ ਕਾਂਸੀ ਦਾ ਤਗ਼ਮਾ

ਚੰਡੀਗੜ੍ਹ 23 ਦਸੰਬਰ 2021: ਏਸ਼ੀਅਨ ਚੈਂਪੀਅਨਸ ਟਰਾਫੀ (Asian Champions Trophy.) ‘ਚ ਭਾਰਤ (India) ਅਤੇ ਪਾਕਿਸਤਾਨ (Pakistan) ਵਿਚਾਲੇ ਬੇਹੱਦ ਰੋਮਾਂਚਕ ਮੈਚ ਖੇਡਿਆ ਗਿਆ। ਮੰਗਲਵਾਰ ਨੂੰ ਸੈਮੀਫਾਈਨਲ ‘ਚ ਹਾਰ ਤੋਂ ਬਾਅਦ ਦੋਵੇਂ ਟੀਮਾਂ ਤੀਜੇ ਸਥਾਨ ‘ਤੇ ਰਹਿਣ ਲਈ ਮੈਦਾਨ ‘ਚ ਉਤਰੀਆਂ। ਮੈਚ ਦੇ ਪੂਰੇ ਸਮੇਂ ਤੱਕ ਮੈਚ 2-2 ਨਾਲ ਬਰਾਬਰ ਰਿਹਾ। ਵਾਧੂ ਸਮੇਂ ਵਿੱਚ ਓਲੰਪਿਕ ਕਾਂਸੀ ਦਾ ਤਗ਼ਮਾ (bronze medal) ਜੇਤੂ ਭਾਰਤੀ (India) ਟੀਮ ਨੇ ਪਾਕਿਸਤਾਨ ਖ਼ਿਲਾਫ਼ ਜਿੱਤ ਦਰਜ ਕਰਕੇ ਕਾਂਸੀ ਦਾ ਤਗ਼ਮਾ ਜਿੱਤਿਆ।