July 5, 2024 2:59 am
ਭਾਰਤ ਨੇ ਨਿਊਜ਼ੀਲੈਂਡ ਨੂੰ ਤੀਜੇ ਟੀ-ਟਵੈਂਟੀ ਵਿਚ ਹਰਾ ਕੇ (3 - 0 ) ਨਾਲ ਕੀਤਾ ਕਲੀਨ ਸਵੀਪ |

ਭਾਰਤ ਨੇ ਨਿਊਜ਼ੀਲੈਂਡ ਨੂੰ ਤੀਜੇ ਟੀ-ਟਵੈਂਟੀ ਵਿਚ ਹਰਾ ਕੇ (3 – 0 ) ਨਾਲ ਕੀਤਾ ਕਲੀਨ ਸਵੀਪ

ਚੰਡੀਗੜ੍ਹ 22 ਨਵੰਬਰ 2021 :ਭਾਰਤ ਬਨਾਮ ਨਿਊਜੀਲੈਂਡ ਵਿਚਕਾਰ ਕੋਲਕਾਤਾ ਵਿਚ ਖੇਡੇ ਗਏ ਤੀਸਰੇ ਟੀ-ਟਵੈਂਟੀ ਸ਼ੀਰੀਜ਼ ਵਿਚ ਭਾਰਤ ਨੇ ਸ਼ਾਨਦਾਰ ਜਿੱਤ ਨਾਲ ਨਿਊਜ਼ੀਲੈਂਡ ਨੂੰ 3 – 0 ਨਾਲ ਕਲੀਨ ਸਵੀਪ ਕੀਤਾ |
ਕਪਤਾਨ ਰੋਹਿਤ ਸ਼ਰਮਾ ਨੇ ਲਗਾਤਾਰ ਤੀਜੀ ਵਾਰ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ ਅਤੇ 7 ਵਿਕਟਾਂ ਦੇ ਨੁਕਸਾਨ ਤੇ 184 ਦੌੜਾਂ ਬਣਾਈਆਂ | ਭਾਰਤੀ ਗੇਂਦਬਾਜਾਂ ਅੱਗੇ ਨਿਊਜ਼ੀਲੈਂਡ ਦੀ ਟੀਮ 17.2 ਓਵਰਾਂ ਵਿਚ ਸਿਮਟ   ਗਈ | ਇਸਦੇ ਨਾਲ ਹੀ ਰੋਹਿਤ ਸ਼ਰਮਾ ਨੇ ਆਪਣੀਆਂ 56 ਦੌੜਾਂ ਦੀ ਪਾਰੀ ਵਿਚ ਤੀਜੇ ਛੱਕੇ ਨਾਲ ਆਪਣੇ ਟੀ-ਟਵੈਂਟੀ ਕੈਰੀਅਰ ਵਿਚ 150 ਛੱਕੇ ਪੂਰੇ ਕੀਤੇ |

ਇਸ਼ਾਨ ਕਿਸ਼ਨ ( 21 ਗੇਂਦਾਂ 29 ਦੌੜਾਂ ) , ਸੁਰੇਸ਼ ਅਈਅਰ (20 ਗੇਂਦਾਂ 25 ਦੌੜਾਂ ) ਅਤੇ ਦੀਪਕ ਚਾਹਰ 8 ਗੇਂਦਾਂ ਵਿਚ 21 ਦੌੜਾਂ ) ਨੇ ਭਾਰਤ ਨੂੰ ਇਕ ਮਜ਼ਬੂਤ ਸਕੋਰ ਤੱਕ ਪਹੁੰਚਾਇਆ | ਅਕ੍ਸਰ ਪਟੇਲ ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਕੀਵੀ ਟਿਕ ਨਾ ਸਕੇ , 3 ਓਵਰਾਂ ਵਿਚ ਸਿਰਫ਼ 9 ਦੌੜਾਂ ਦੇ ਕੇ 3 ਵਿਕਟਾਂ ਹਾਸਿਲ ਕੀਤੀਆਂ| ਇਸਦੇ ਨਾਲ ਹੀ ਅਕ੍ਸਰ ਪਟੇਲ ਨੂੰ ਮੈਨ ਆਫ-ਦੀ ਮੈਚ ਨਾਲ ਨਵਾਜਿਆਂ ਗਿਆ |