ਚੰਡੀਗੜ੍ਹ 12 ਜਨਵਰੀ 2022: ਸਲਾਮੀ ਬੱਲੇਬਾਜ਼ ਹਰਨੂਰ ਸਿੰਘ (Harnoor Singh) ਦੀ ਅਜੇਤੂ 100 ਦੌੜਾਂ ਦੀ ਮਦਦ ਨਾਲ ਭਾਰਤ (India) ਨੇ ਅੰਡਰ-19 ਵਿਸ਼ਵ ਕੱਪ (Under-19 World Cup) ਤੋਂ ਪਹਿਲਾਂ ਅਭਿਆਸ ਮੈਚ ‘ਚ ਆਸਟਰੇਲੀਆ (Australia) ਨੂੰ 9 ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਆਸਟਰੇਲੀਆ (Australia) ਨੇ ਕਪਤਾਨ ਕੂਪਰ ਕੋਨੋਲੀ ਦੀਆਂ 117 ਦੌੜਾਂ ਦੀ ਮਦਦ ਨਾਲ 49.2 ਓਵਰਾਂ ਵਿੱਚ 268 ਦੌੜਾਂ ਬਣਾਈਆਂ। ਕੋਨੋਲੀ ਨੇ ਆਪਣੀ ਪਾਰੀ ਵਿੱਚ 14 ਚੌਕੇ ਅਤੇ ਚਾਰ ਛੱਕੇ ਜੜੇ।
ਹਰਨੂਰ ਸਿੰਘ (Harnoor Singh) ਨੇ 16 ਚੌਕਿਆਂ ਦੀ ਮਦਦ ਨਾਲ 100 ਦੌੜਾਂ ਬਣਾਈਆਂ। ਉਸ ਨੂੰ ਸ਼ੇਖ ਰਾਸ਼ਿਦ ਦਾ ਚੰਗਾ ਸਾਥ ਮਿਲਿਆ ਜਿਸ ਨੇ 72 ਦੌੜਾਂ ਦੀ ਪਾਰੀ ਖੇਡੀ। ਇਹ ਦੋਵੇਂ ਖਿਡਾਰੀ ਰਿਟਾਇਰ ਹਰਟ ਹੋ ਕੇ ਪੈਵੇਲੀਅਨ ਪਰਤ ਗਏ ਅਤੇ ਫਿਰ ਕਪਤਾਨ ਯਸ਼ ਦੁਲ (ਅਜੇਤੂ 50) ਨੇ 15 ਗੇਂਦਾਂ ਬਾਕੀ ਰਹਿੰਦਿਆਂ ਟੀਮ ਨੂੰ ਟੀਚਾ ਹਾਸਲ ਕਰ ਲਿਆ। ਟੂਰਨਾਮੈਂਟ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਭਾਰਤ (India) ਦੇ ਦੱਖਣੀ ਅਫਰੀਕਾ ਖਿਲਾਫ ਸ਼ਨੀਵਾਰ ਨੂੰ ਪਹਿਲੇ ਮੈਚ ਨਾਲ ਹੋਵੇਗੀ। ਬੰਗਲਾਦੇਸ਼, ਇੰਗਲੈਂਡ ਅਤੇ ਪਾਕਿਸਤਾਨ ਨੇ ਹੋਰ ਮੈਚਾਂ ਵਿੱਚ ਵੀ ਸ਼ਾਨਦਾਰ ਜਿੱਤ ਦਰਜ ਕੀਤੀ। ਬੰਗਲਾਦੇਸ਼ ਨੇ ਡਕਵਰਥ ਲੁਈਸ ਵਿਧੀ ਦੀ ਵਰਤੋਂ ਕਰਦੇ ਹੋਏ ਜ਼ਿੰਬਾਬਵੇ ਨੂੰ 155 ਦੌੜਾਂ ਨਾਲ ਹਰਾਇਆ। ਇਕ ਹੋਰ ਮੈਚ ਵਿਚ ਇੰਗਲੈਂਡ ਨੇ ਯੂਏਈ ‘ਤੇ ਦੋ ਵਿਕਟਾਂ ਨਾਲ ਜਿੱਤ ਦਰਜ ਕੀਤੀ ਜਦਕਿ ਪਾਕਿਸਤਾਨ ਨੇ ਕੈਨੇਡਾ ਨੂੰ ਅੱਠ ਵਿਕਟਾਂ ਨਾਲ ਹਰਾਇਆ।