Site icon TheUnmute.com

India & Bangladesh: ਭਾਰਤ ਤੇ ਬੰਗਲਾਦੇਸ਼ ਵਿਚਾਲੇ ਇਨ੍ਹਾਂ 10 ਸਮਝੌਤਿਆਂ ‘ਤੇ ਬਣੀ ਸਹਿਮਤੀ

India and Bangladesh

ਚੰਡੀਗੜ੍ਹ, 22 ਜੂਨ 2024: ਅੱਜ ਭਾਰਤ ਅਤੇ ਬੰਗਲਾਦੇਸ਼ (India and Bangladesh) ਵਿਚਾਲੇ ਅੱਜ ਸਮੁੰਦਰੀ ਖੇਤਰ, ਰੇਲ ਸੰਪਰਕ ਅਤੇ ਨੀਲੀ ਆਰਥਿਕਤਾ ਵਿੱਚ ਸਬੰਧਾਂ ਨੂੰ ਉਤਸ਼ਾਹਿਤ ਕਰਨ ਸਮੇਤ ਕੁੱਲ 10 ਸਮਝੌਤਿਆਂ ‘ਤੇ ਦਸਤਖਤ ਕੀਤੇ ਗਏ ਹਨ । ਪੀ.ਐੱਮ ਨਰਿੰਦਰ ਮੋਦੀ ਅਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਿਚਾਲੇ ਗੱਲਬਾਤ ਤੋਂ ਬਾਅਦ ਇਨ੍ਹਾਂ ਦੋਵੇਂ ਦੇਸ਼ਾਂ ਵਿਚਾਲੇ ਹੋਏ ਸਮਝੌਤਿਆਂ ਨੂੰ ਅੰਤਿਮ ਰੂਪ ਦਿੱਤਾ ।

ਇਨ੍ਹਾਂ ਸਮਝੌਤਿਆਂ ਤਹਿਤ ਭਾਰਤ ਨੇ ਬੰਗਲਾਦੇਸ਼ (India and Bangladesh) ਦੇ ਨਾਗਰਿਕਾਂ ਨੂੰ ਮੈਡੀਕਲ ਈ-ਵੀਜ਼ਾ ਸਹੂਲਤ ਦੇਣ ਦਾ ਐਲਾਨ ਕੀਤਾ ਹੈ। ਦੋਵਾਂ ਦੇਸ਼ਾਂ ਵਿਚਾਲੇ ਰੇਲ ਸੰਪਰਕ ਵਧਾਉਣ ਲਈ ਵੀ ਸਮਝੌਤਾ ਹੋਇਆ ਹੈ | ਇਸਦੇ ਨਾਲ ਹੀ ਦੋਵੇਂ ਦੇਸ਼ ਤੀਸਤਾ ਨਦੀ ਦੇ ਪਾਣੀ ਦੀ ਵੰਡ ਬਾਰੇ ਗੱਲਬਾਤ ਕਰਨ ਲਈ ਇੱਕ ਤਕਨੀਕੀ ਟੀਮ ਭੇਜਣ ਲਈ ਵੀ ਸਹਿਮਤ ਹੋਏ ਹਨ।

ਇਨ੍ਹਾਂ ਸਮਝੌਤਿਆਂ ‘ਚ ਡਿਜੀਟਲ ਭਾਈਵਾਲੀ, ਪੁਲਾੜ ਦੇ ਖੇਤਰ ਵਿੱਚ ਸਹਿਯੋਗ, ਰੇਲਵੇ ਸੰਪਰਕ, ਸਮੁੰਦਰੀ ਖੋਜ, ਹਰੀ ਭਾਈਵਾਲੀ, ਸਮੁੰਦਰੀ ਸਹਿਯੋਗ, ਸਮੁੰਦਰ ਅਧਾਰਤ ਅਰਥਵਿਵਸਥਾ, ਸੁਰੱਖਿਆ ਵਿੱਚ ਆਪਸੀ ਸਹਿਯੋਗ ਅਤੇ ਸ਼ਾਮਲ ਹਨ। ਇਸਦੇ ਨਾਲ ਹੀ ਰਣਨੀਤਕ ਮਾਮਲੇ, ਸਿਹਤ ਅਤੇ ਆਫ਼ਤ ਪ੍ਰਬੰਧਨ ਅਤੇ ਮੱਛੀ ਪਾਲਣ ‘ਤੇ ਸਮਝੌਤੇ ਵੀ ਸ਼ਾਮਲ ਹਨ।

Exit mobile version