Site icon TheUnmute.com

Rajasthan News: ਜ਼ਿਮਨੀ ਚੋਣਾਂ ਦੌਰਾਨ ਆਜ਼ਾਦ ਉਮੀਦਵਾਰ ਨੇ SDM ਦੇ ਮਾ.ਰਿ.ਆ ਥੱਪੜ

Rajasthan

ਚੰਡੀਗੜ੍ਹ, 13 ਨਵੰਬਰ 2024: ਰਾਜਸਥਾਨ (Rajasthan) ਦੇ ਟੋਂਕ ਜ਼ਿਲ੍ਹੇ ਦੀ ਦੇਵਲੀ ਉਨਿਆਰਾ ਸੀਟ ‘ਤੇ ਹੋ ਰਹੀ ਜ਼ਿਮਨੀ ਚੋਣਾਂ ਕਾਂਗਰਸ ਤੋਂ ਬਾਗੀ ਹੋਏ ਅਤੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਉਮੀਦਵਾਰ ਨੇ ਐੱਸ.ਡੀ.ਐੱਮ ਨੂੰ ਥੱਪੜ ਮਾਰ ਦਿੱਤਾ | ਚੋਣ ਲੜ ਰਹੇ ਆਜ਼ਾਦ ਉਮੀਦਵਾਰ ਨਰੇਸ਼ ਮੀਨਾ ਨੇ ਗੁੱਸੇ ‘ਚ ਆ ਕੇ ਮਾਲਪੁਰਾ ਦੇ ਐਸਡੀਐਮ ਅਮਿਤ ਚੌਧਰੀ ਨੂੰ ਥੱਪੜ ਮਾਰਨ ਦੀ ਖ਼ਬਰ ਹੈ। ਜਿਸ ਕਾਰਨ ਉਥੇ ਮਾਹੌਲ ਵਿਗੜ ਗਿਆ।

ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਭਾਰੀ ਹੰਗਾਮਾ ਹੋ ਗਿਆ। ਇੱਥੇ ਪਿੰਡ ਵਾਸੀਆਂ ਦੀਆਂ ਮੰਗਾਂ ਨੂੰ ਲੈ ਕੇ ਆਜ਼ਾਦ ਉਮੀਦਵਾਰ ਨਰੇਸ਼ ਮੀਨਾ ਅਤੇ ਐਸਡੀਐਮ ਦਰਮਿਆਨ ਝੜੱਪ ਹੋ ਗਈ। ਇਸ ਤੋਂ ਬਾਅਦ ਨਰੇਸ਼ ਮੀਨਾ ਨੇ ਆਪਾ ਖੋ ਲਿਆ ਅਤੇ ਐਸਡੀਐਮ ਨੂੰ ਥੱਪੜ ਮਾਰ ਦਿੱਤਾ।

ਮਿਲੀ ਜਾਣਕਾਰੀ ਮੁਤਬਕ ਦੇਵਲੀ ਉਨਿਆਰਾ ਵਿਧਾਨ ਸਭਾ ਹਲਕੇ ਦੀ ਕੱਚਰਾਵਤਾ ਗ੍ਰਾਮ ਪੰਚਾਇਤ ਸਮਰਾਵਤ ਦੇ ਪਿੰਡ ਵਾਸੀਆਂ ਨੇ ਵੋਟਾਂ ਦਾ ਬਾਈਕਾਟ ਕੀਤਾ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਪਹਿਲਾਂ ਉਨਿਆਰਾ ਸਬ-ਡਿਵੀਜ਼ਨ ‘ਚ ਸੀ ਪਰ ਬਾਅਦ ‘ਚ ਪਿਛਲੀ ਸਰਕਾਰ ਨੇ ਉਨ੍ਹਾਂ ਦੇ ਪਿੰਡ ਨੂੰ ਉਨਿਆਰਾ ਤੋਂ ਹਟਾ ਕੇ ਦੇਵਲੀ ਸਬ-ਡਿਵੀਜ਼ਨ ‘ਚ ਸ਼ਾਮਲ ਕਰ ਦਿੱਤਾ ਸੀ। ਇਸ ਤੋਂ ਲੋਕ ਨਾਖੁਸ਼ ਹਨ। ਪਿੰਡ ਵਾਸੀ ਲੰਮੇ ਸਮੇਂ ਤੋਂ ਮੰਗ ਕਰ ਰਹੇ ਸਨ ਕਿ ਉਨ੍ਹਾਂ ਦੇ ਪਿੰਡ ਨੂੰ ਵਾਪਸ ਉਨਿਆਰਾ ‘ਚ ਸ਼ਾਮਲ ਕੀਤਾ ਜਾਵੇ।

ਨਰੇਸ਼ ਮੀਨਾ ਨੇ ਥੱਪੜ ਮਾਰਨ ਦੀ ਘਟਨਾ ‘ਤੇ ਆਪਣਾ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਹੈ ਕਿ ਉਹ ਪਿਛਲੇ 4 ਘੰਟਿਆਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਪਿੰਡ ਵਾਸੀ ਮੰਗ ਕਰ ਰਹੇ ਹਨ ਕਿ ਸਬ-ਡਿਵੀਜ਼ਨ’ਚ ਸ਼ਾਮਲ ਕੀਤੇ ਗਏ ਦਿਓਲੀ ਨੂੰ ਵਾਪਸ ਉਨਾੜਾ ਸਬ-ਡਿਵੀਜ਼ਨ ‘ਚ ਸ਼ਾਮਲ ਕੀਤਾ ਜਾਵੇ, ਪਰ ਐੱਸ.ਡੀ.ਐੱਮ. (Rajasthan) ਤਿੰਨ ਵਿਅਕਤੀਆਂ ਨੇ ਪਿੰਡ ਵਾਸੀਆਂ ਦੇ ਖ਼ਿਲਾਫ਼ ਜਾ ਕੇ ਉਨ੍ਹਾਂ ਨੂੰ ਵੋਟ ਪਾਉਣ ਲਈ ਕਿਹਾ, ਜਿਸ ਕਾਰਨ ਪਿੰਡ ਵਾਸੀ ਗੁੱਸੇ ‘ਚ ਆ ਗਏ ਅਤੇ ਇਹ ਘਟਨਾ ਵਾਪਰ ਗਈ।

Exit mobile version