Site icon TheUnmute.com

ਜੇ.ਐੱਲ.ਪੀ.ਐੱਲ ਫਾਲਕਨ ਵਿਊ ਵਿਖੇ ਅੱਜ ਆਜ਼ਾਦੀ ਦਿਹਾੜਾ ਮਨਾਇਆ

JLPL Falcon View

ਮੋਹਾਲੀ , 15 ਅਗਸਤ 2024: ਮੋਹਾਲੀ ਦੇ ਸੈਕਟਰ-66 ਦੇ ਜੇ.ਐੱਲ.ਪੀ.ਐੱਲ ਫਾਲਕਨ ਵਿਊ (JLPL Falcon View) ਵਿਖੇ ਅੱਜ ਆਜ਼ਾਦੀ ਦਿਹਾੜਾ ਮਨਾਇਆ ਗਿਆ | ਇਸ ਦੌਰਾਨ ਕੌਮੀ ਤਿਰੰਗਾ ਝੰਡਾ ਲਹਿਰਾ ਕੇ ਆਜ਼ਾਦੀ ਸੰਘਰਸ਼ ‘ਚ ਕੁਰਬਾਨੀਆਂ ਦੇਣ ਵਾਲੇ ਮਹਾਨ ਦੇਸ਼ ਭਗਤਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ | ਇਹ ਪ੍ਰੋਗਰਾਮ ਫਾਲਕਨ ਵਿਊ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਕਰਵਾਇਆ ਗਿਆ |

ਇਸ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਪਹੁੰਚੇ ਸ. ਸਰਬਜੀਤ ਸਿੰਘ ਸੰਧੂ ਤੇ ਸ਼੍ਰੀਮਤੀ ਤੇਜ ਡੀ ਸਿੰਘ ਨੇ ਝੰਡਾ ਕੌਮੀ ਲਹਿਰਾਇਆ | ਇਸ ਮੌਕੇ ਛੋਟੇ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਗਏ ਅਤੇ ਸੱਭਿਆਚਾਰਕ ਪੇਸ਼ਕਾਰੀ ਪੇਸ਼ ਕੀਤੀ | ਇਸਦੇ ਨਾਲ ਹੀ ਛੋਟੇ ਬੱਚਿਆਂ ਦੇ ਡਰਾਇੰਗ ਮੁਕਾਬਲੇ ਕਰਵਾਏ ਦੇ ਜੇਤੂਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਸਮਾਗਮ ਦੌਰਾਨ ਪਹੁੰਚੀਆਂ ਸਖ਼ਸ਼ੀਅਤਾਂ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦੀ ਦਿਵਾਉਣ ਲਈ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਲਾਲਾ ਲਾਜਪਤ ਰਾਏ, ਸ਼ਹੀਦ ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਦੀਵਾਨ ਸਿੰਘ ਕਾਲੇਪਾਣੀ ਅਤੇ ਹੋਰ ਮਹਾਨ ਨਾਇਕਾਂ ਨੇ ਆਪਣੀ ਕੁਰਬਾਨੀ ਦਿੱਤੀ |

 

ਉਨ੍ਹਾਂ ਕਿਹਾ ਕਿਹਾ ਕਿ ਪਹਿਲਾਂ ਮੁਗਲਾਂ ਦੇ ਸ਼ਾਸਨ ਵੇਲੇ ਅਣਗਿਣਤ ਸ਼ਹੀਦਾਂ ਨੇ ਆਪਣੀ ਜਾਨਾਂ ਕੁਰਬਾਨ ਕਰ ਦਿੱਤੀਆਂ | ਓਹਨਾ ਮਹਾਨ ਸ਼ਹੀਦਾਂ ਦੀ ਕੁਰਬਾਨੀਆਂ ਨੂੰ ਵੀ ਕਦੇ ਭੁਲਿਆਂ ਨਹੀਂ ਸਕਦਾ | ਦੇਸ਼ ਭਰ ‘ਚੋਂ ਬ੍ਰਿਟਿਸ਼ ਸ਼ਾਸਨ ਤੋਂ ਭਾਰਤ ਨੂੰ ਮੁਕਤ ਕਰਵਾਉਣ ਲਈ ਅਣਗਿਣਤ ਨਾਇਕਾਂ ਨੇ ਆਪਣਾ ਬਲੀਦਾਨ ਦਿੱਤਾ | ਅੱਜ ਇਨ੍ਹਾਂ ਮਹਾਨ ਸ਼ਹੀਦਾਂ ਦੀ ਕੁਰਬਾਨੀਆਂ ਸਦਕਾ ਅਸੀਂ ਆਜ਼ਾਦੀ ਮਾਣ ਰਹੇ ਹਾਂ |

ਇਸ ਮੌਕੇ ਮੁੱਖ RWA ਟੀਮ ਦੇ ਪ੍ਰਧਾਨ ਬ੍ਰਿਗੇਡੀਅਰ ਅਨੁਪਿੰਦਰ ਜੱਸੜ, ਸਾਬਕਾ ਪ੍ਰਧਾਨ ਰਜਨੀਸ਼ ਮਿੱਤਲ, ਡਾਇਰੈਕਟਰ ਇਵੈਂਟਸ ਸ਼੍ਰੀਮਤੀ ਅਨੁਪਮਾ, ਸਕੱਤਰ ਸ਼੍ਰੀਮਤੀ ਅਨੀਤਾ, ਖਜ਼ਾਨਚੀ ਸਮੀਰ ਜੈਸਵਾਲ, ਕਰਨਲ ਹੁੰਦਲ (ਡਾਇਰੈਕਟਰ), ਕਮਾਂਡਰ ਮਨਜੀਤ (ਡਾਇਰੈਕਟਰ) ਅਤੇ ਫਾਲਕਨ ਵਿਊ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੀ ਸਮੁੱਚੀ ਟੀਮ ਹਾਜ਼ਰ ਰਹੀ |

 

Exit mobile version