Site icon TheUnmute.com

Independence Day: CM ਭਗਵੰਤ ਮਾਨ ਨੇ 15 ਉੱਘੀਆਂ ਸਖ਼ਸ਼ੀਅਤਾਂ ਨੂੰ ਸਟੇਟ ਐਵਾਰਡ ਕੀਤਾ ਸਨਮਾਨਿਤ

CM Bhagwant Mann

ਜਲੰਧਰ, 15 ਅਗਸਤ 2024: ਮੁੱਖ ਮੰਤਰੀ ਭਗਵੰਤ  ਮਾਨ (CM Bhagwant Mann) ਨੇ ਅੱਜ ਆਜ਼ਾਦੀ ਦਿਹਾੜੇ ਮੌਕੇ ਵੱਖ-ਵੱਖ ਖੇਤਰਾਂ ‘ਚ ਸ਼ਾਨਦਾਰ ਯੋਗਦਾਨ ਪਾਉਣ ਵਾਲੀਆਂ 15 ਉੱਘੀਆਂ ਸਖ਼ਸ਼ੀਅਤਾਂ ਨੂੰ ਸਟੇਟ ਐਵਾਰਡ (state awards) ਨਾਲ ਸਨਮਾਨਿਤ ਕੀਤਾ | ਇਸਦੇ ਹੀ 18 ਪੁਲਿਸ ਅਧਿਕਾਰੀਆ ਨੂੰ ਡਿਊਟੀ ਪ੍ਰਤੀ ਸ਼ਾਨਦਾਰ ਸੇਵਾਵਾਂ ਲਈ ‘ਮੁੱਖ ਮੰਤਰੀ ਮੈਡਲ’ ਅਤੇ ਤਿੰਨ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ‘ਮੁੱਖ ਮੰਤਰੀ ਰਕਸ਼ਕ ਪਦਕ’ ਨਾਲ ਸਨਮਾਨਿਤ ਕੀਤਾ ਗਿਆ |

ਸਮਾਗਮ ਦੌਰਾਨ ਪੁਰਸਕਾਰ ਜੇਤੂਆਂ ‘ਚ ਸਾਹਿਤਕਾਰ, ਕਵੀ, ਸਮਾਜਿਕ ਕਾਰਕੁੰਨ, ਕਲਾਕਾਰ, ਵਾਤਾਵਰਣ ਪ੍ਰੇਮੀ ਅਤੇ ਸਰਕਾਰੀ ਅਧਿਕਾਰੀ/ਕਰਮਚਾਰੀ ਅਤੇ 1 ਵਿਦਿਆਰਥੀ ਸ਼ਾਮਲ ਹੈ, ਜਿਨ੍ਹਾਂ ਨੇ ਆਪਣੇ-ਆਪਣੇ ਖੇਤਰਾਂ ‘ਚ ਸ਼ਾਨਦਾਰ ਯੋਗਦਾਨ ਪਾਇਆ ਹੈ।

ਇਸ ਦੌਰਾਨ ਮੁੱਖ ਮੰਤਰੀ (CM Bhagwant Mann) ਨੇ ਅਵਤਾਰ ਸਿੰਘ (ਖੁਸਰੋਪੁਰ, ਜਲੰਧਰ), ਸੁਨੀਤਾ ਸੱਭਰਵਾਲ (ਪਟਿਆਲਾ), ਰਛਪਾਲ ਕੌਰ ਸਿੱਧੂ (ਪਟਿਆਲਾ), ਡਾ. ਜਸਵੀਰ ਸਿੰਘ ਗਿੱਲ (ਲੁਧਿਆਣਾ), ਯੁੱਧਵਿੰਦਰ ਸਿੰਘ (ਲੁਧਿਆਣਾ), ਗੁਰਵਿੰਦਰਵੀਰ ਸਿੰਘ (ਪੱਤੇਵਾਲ, ਜਲੰਧਰ), ਮਾਸਟਰ ਅਜ਼ਨ ਕਪੂਰ (ਅੰਮ੍ਰਿਤਸਰ), ਵਿਨਾਇਕ ਮਿੱਤਲ (ਲੁਧਿਆਣਾ), ਮਨੀਤ ਦੀਵਾਨ (ਲੁਧਿਆਣਾ), ਬਰਿੰਦਰ ਸਿੰਘ (ਪਿੰਡ ਮਸਤੀ ਪਾਲ ਕੋਟ, ਹੁਸ਼ਿਆਰਪੁਰ), ਸ਼ਾਮ ਕੁਮਾਰ (ਪਠਾਨਕੋਟ), ਵਿਨੋਦ ਕੁਮਾਰ ਸ਼ਰਮਾ (ਪਟਿਆਲਾ), ਅਤੇ ਲਾਂਬੜਾ ਕਾਂਗੜੀ ਬਹੁਮੰਤਵੀ ਸਹਿਕਾਰੀ ਸੇਵਾ ਸੁਸਾਇਟੀ ਲਾਂਬੜਾ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ

ਮੁੱਖ ਮੰਤਰੀ ਭਗਵੰਤ ਮਾਨ ਨੇ ਅਮਨਦੀਪ ਕੁਮਾਰ ਐਸ.ਆਈ., ਜਸਬੀਰ ਸਿੰਘ ਏ.ਐਸ.ਆਈ ਅਤੇ ਰਣਜੀਤ ਸਿੰਘ ਕਾਂਸਟੇਬਲ ਸਮੇਤ ਤਿੰਨ ਪੁਲਿਸ ਅਧਿਕਾਰੀਆਂ ਨੂੰ ‘ਮੁੱਖ ਮੰਤਰੀ ਰਕਸ਼ਕ ਪਦਕ’ ਨਾਲ ਸਨਮਾਨਿਤ ਕੀਤਾ। ਇਸਦੇ ਨਾਲ ਹੀ ਮੁੱਖ ਮੰਤਰੀ ਮਾਨ ਨੇ ਗ੍ਰਾਮ ਪੰਚਾਇਤ ਰੁੜਕਾਂ ਕਲਾਂ ਅਤੇ ਸੁਮਿਤਰੀ ਦੇਵੀ ਆਸ਼ਾ ਵਰਕਰ ਪਿੰਡ ਬੁਲੰਦਪੁਰ (ਜਲੰਧਰ) ਨੂੰ ਵੀ ‘ਸ਼ਹੀਦ ਭਗਤ ਸਿੰਘ ਪੰਜਾਬ ਰਾਜ ਸਾਲਾਨਾ ਵਾਤਾਵਰਨ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਹੈ |

Exit mobile version