Site icon TheUnmute.com

IND W vs MAL W: ਮਲੇਸ਼ੀਆ ਖ਼ਿਲਾਫ਼ ਮੀਂਹ ਕਾਰਨ ਕ੍ਰਿਕਟ ਮੈਚ ਰੱਦ, ਏਸ਼ਿਆਈ ਖੇਡਾਂ ਦੇ ਸੈਮੀਫਾਈਨਲ ‘ਚ ਪੁੱਜੀ ਭਾਰਤੀ ਟੀਮ

Asian Games

ਚੰਡੀਗੜ੍ਹ, 21 ਸਤੰਬਰ 2023: (Asian Games 2023) ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ। ਮਲੇਸ਼ੀਆ ਖ਼ਿਲਾਫ਼ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ 173 ਦੌੜਾਂ ਬਣਾਈਆਂ। ਮੀਂਹ ਕਾਰਨ ਕ੍ਰਿਕਟ ਮੈਚ ਨੂੰ 15 ਓਵਰਾਂ ਦਾ ਕਰ ਦਿੱਤਾ ਗਿਆ ਅਤੇ ਜਵਾਬ ਵਿੱਚ ਮਲੇਸ਼ੀਆ ਦੀ ਟੀਮ ਦੋ ਗੇਂਦਾਂ ਵਿੱਚ ਸਿਰਫ਼ ਇੱਕ ਦੌੜਾਂ ਹੀ ਬਣਾ ਸਕੀ। ਇਸ ਤੋਂ ਬਾਅਦ ਮੀਂਹ ਸ਼ੁਰੂ ਹੋ ਗਿਆ ਅਤੇ ਅੱਗੇ ਖੇਡ ਨਹੀਂ ਹੋ ਸਕੀ। ਇਸ ਤੋਂ ਬਾਅਦ ਮੈਚ ਰੱਦ ਹੋ ਗਿਆ ਅਤੇ ਭਾਰਤ ਬਿਹਤਰ ਰੈਂਕਿੰਗ ਦੇ ਆਧਾਰ ‘ਤੇ ਸੈਮੀਫਾਈਨਲ ‘ਚ ਪਹੁੰਚ ਗਿਆ।

ਲਗਾਤਾਰ ਮੀਂਹ ਕਾਰਨ ਕਾਫੀ ਸਮਾਂ ਬਰਬਾਦ ਹੋਇਆ ਅਤੇ ਹੁਣ ਮੈਚ ਰੱਦ ਕਰ ਦਿੱਤਾ ਗਿਆ ਹੈ। ਬਿਹਤਰ ਰੈਂਕਿੰਗ ਦੇ ਆਧਾਰ ‘ਤੇ ਭਾਰਤੀ ਟੀਮ ਸੈਮੀਫਾਈਨਲ ‘ਚ ਪਹੁੰਚ ਗਈ ਹੈ। ਏਸ਼ੀਆਈ ਖੇਡਾਂ (Asian Games)  ‘ਚ ਚੋਟੀ ਦਾ ਦਰਜਾ ਪ੍ਰਾਪਤ ਭਾਰਤ ਨੂੰ ਸਿੱਧੇ ਕੁਆਰਟਰ ਫਾਈਨਲ ਮੈਚ ਖੇਡਣ ਦਾ ਮੌਕਾ ਮਿਲਿਆ। ਭਾਰਤ ਨੇ ਮਲੇਸ਼ੀਆ ਖ਼ਿਲਾਫ਼ ਮੈਚ ‘ਚ ਚੰਗਾ ਪ੍ਰਦਰਸ਼ਨ ਕੀਤਾ। ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਪਾਬੰਦੀ ਕਾਰਨ ਇਹ ਮੈਚ ਨਹੀਂ ਖੇਡ ਸਕੀ ਅਤੇ ਸਮ੍ਰਿਤੀ ਮੰਧਾਨਾ ਨੇ ਟੀਮ ਦੀ ਕਮਾਨ ਸੰਭਾਲ ਲਈ ਹੈ।

ਸਮ੍ਰਿਤੀ ਮੰਧਾਨਾ 16 ਗੇਂਦਾਂ ਵਿੱਚ 27 ਦੌੜਾਂ ਬਣਾ ਕੇ ਆਊਟ ਹੋ ਗਈ। ਮੀਂਹ ਕਾਰਨ ਮੈਚ ਨੂੰ 15-15 ਓਵਰਾਂ ਦਾ ਕਰ ਦਿੱਤਾ ਗਿਆ। ਅਜਿਹੇ ‘ਚ ਸ਼ੇਫਾਲੀ ਵਰਮਾ ਅਤੇ ਜੇਮਿਮਾ ਰੋਡਰਿਗਜ਼ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ 86 ਦੌੜਾਂ ਦੀ ਸਾਂਝੇਦਾਰੀ ਕੀਤੀ। ਸ਼ੈਫਾਲੀ 39 ਗੇਂਦਾਂ ‘ਚ 67 ਦੌੜਾਂ ਬਣਾ ਕੇ ਆਊਟ ਹੋ ਗਈ। ਜੇਮਿਮਾ 29 ਗੇਂਦਾਂ ਵਿੱਚ 47 ਦੌੜਾਂ ਬਣਾ ਕੇ ਨਾਬਾਦ ਰਹੀ। ਅੰਤ ਵਿੱਚ ਰਿਚਾ ਘੋਸ਼ ਨੇ ਸੱਤ ਗੇਂਦਾਂ ਵਿੱਚ ਨਾਬਾਦ 21 ਦੌੜਾਂ ਬਣਾਈਆਂ, ਜਿਸ ਨਾਲ ਭਾਰਤ ਦਾ ਸਕੋਰ 173/2 ਤੱਕ ਪਹੁੰਚ ਗਿਆ।

Exit mobile version