July 5, 2024 2:52 am
IND vs WI

IND vs WI: ਵੈਸਟ ਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਲਿਆ ਫੈਸਲਾ

ਚੰਡੀਗੜ੍ਹ, 22 ਜੁਲਾਈ 2022: ਟੀਮ ਇੰਡੀਆ ਵੈਸਟ ਵਿੰਡੀਜ਼ ਖਿਲਾਫ ਤਿੰਨ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਖੇਡਿਆ ਜਾ ਰਿਹਾ ਹੈ | ਵੈਸਟ ਵਿੰਡੀਜ਼ ਦੇ ਕਪਤਾਨ ਨਿਕੋਲਸ ਪੂਰਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ | ਪਹਿਲੇ ਵਨਡੇ ‘ਚ ਸ਼ਿਖਰ ਧਵਨ ਦੀ ਕਪਤਾਨੀ ‘ਚ ਟੀਮ ਇੰਡੀਆ ਪੋਰਟ ਆਫ ਸਪੇਨ ਦੇ ਮੈਦਾਨ ‘ਤੇ ਤਿਆਰ ਹੈ। ਟੀਮ ਇੰਡੀਆ ਨੇ ਸੰਜੂ ਸੈਮਸਨ ਨੂੰ ਪਲੇਇੰਗ 11 ‘ਚ ਜਗ੍ਹਾ ਦਿੱਤੀ ਹੈ। ਸ਼ਿਖਰ ਧਵਨ ਓਪਨਿੰਗ ‘ਚ ਸ਼ੁਭਮਨ ਗਿੱਲ ਦਾ ਸਾਥ ਦੇਣਗੇ, ਜਦਕਿ ਤੇਜ਼ ਗੇਂਦਬਾਜ਼ੀ ਦੀ ਕਮਾਨ ਮੁਹੰਮਦ ਸਿਰਾਜ ਅਤੇ ਮਸ਼ਹੂਰ ਕ੍ਰਿਸ਼ਨਾ ਦੇ ਹੱਥਾਂ ‘ਚ ਹੋਵੇਗੀ।