July 7, 2024 8:16 pm
Team India

IND vs WI: ਟੀਮ ਇੰਡੀਆ ਤੇ ਵੈਸਟ ਇੰਡੀਜ਼ ਵਿਚਾਲੇ ਅੱਜ ਹੋਵੇਗਾ ਪਹਿਲਾ ਵਨਡੇ ਮੈਚ

ਚੰਡੀਗੜ੍ਹ 22 ਜੁਲਾਈ 2022: ਭਾਰਤ (Team India) ਅਤੇ ਵੈਸਟ ਇੰਡੀਜ਼ ਦੀ ਕ੍ਰਿਕੇਟ ਟੀਮਾਂ ਵਿਚਕਾਰ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਦਾ ਅੱਜ ਪਹਿਲਾ ਮੈਚ ਪੋਰਟ ਆਫ ਸਪੇਨ ਵਿਖੇ ਖੇਡਿਆ ਜਾਵੇਗਾ । ਦੋਵੇਂ ਟੀਮਾਂ ਵਿਚਕਾਰ ਇਹ ਮੈਚ ਭਾਰਤੀ ਸਮੇਂ ਅਨੁਸਾਰ ਇਹ ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ।ਟੀਮ ਇੰਡੀਆ ਸ਼ਿਖਰ ਧਵਨ ਦੀ ਅਗਵਾਈ ‘ਚ ਵੈਸਟਇੰਡੀਜ਼ (West Indies) ਦੇ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ‘ਚ ਭਾਰਤ ਦੇ ਦੂਜੀ ਕਤਾਰ ਦੇ ਕ੍ਰਿਕਟਰਾਂ ਦੀ ਪ੍ਰੀਖਿਆ ਹੋਵੇਗੀ।

ਵੈਸਟਇੰਡੀਜ਼ ਫਰਵਰੀ ‘ਚ ਤਿੰਨ ਵਨਡੇ ਅਤੇ ਟੀ-20 ਮੈਚ ਖੇਡਣ ਲਈ ਭਾਰਤ ਆਇਆ ਸੀ ਅਤੇ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਸੀਮਤ ਓਵਰਾਂ ਦੀ ਸੀਰੀਜ਼ ਫਿਰ ਤੋਂ ਹੋ ਰਹੀ ਹੈ।ਦੂਜੇ ਪਾਸੇ ਟੀ-20 ਵਿਸ਼ਵ ਕੱਪ ਇਸ ਸਾਲ ਖੇਡਿਆ ਜਾਣਾ ਹੈ ਅਤੇ ਅਜਿਹੇ ‘ਚ ਵਨਡੇ ਦਾ ਮਹੱਤਵ ਥੋੜ੍ਹਾ ਘੱਟ ਗਿਆ ਹੈ ਪਰ ਚੋਟੀ ਦੇ ਖਿਡਾਰੀਆਂ ਦੀ ਗੈਰ-ਮੌਜੂਦਗੀ ‘ਚ ਨਵੇਂ ਖਿਡਾਰੀਆਂ ਨੂੰ ਮੌਕਾ ਮਿਲੇਗਾ ਅਤੇ ਉਹ ਇਸ ਸੀਰੀਜ਼ ‘ਚ ਆਪਣੀ ਛਾਪ ਛੱਡਣ ਦੀ ਕੋਸ਼ਿਸ ਕਰਨਗੇ ।