ਚੰਡੀਗੜ੍ਹ 27 ਜੁਲਾਈ 2022: ਟੀਮ ਇੰਡੀਆ (Team India) ਅਤੇ ਵੈਸਟਇੰਡੀਜ਼ (West Indies) ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਬੁੱਧਵਾਰ ਨੂੰ ਪੋਰਟ ਆਫ ਸਪੇਨ ‘ਚ ਖੇਡਿਆ ਜਾਵੇਗਾ। ਲਗਾਤਾਰ ਦੋ ਮੈਚ ਜਿੱਤ ਕੇ ਸੀਰੀਜ਼ ਪਹਿਲਾਂ ਹੀ ਆਪਣੇ ਨਾਂ ਕਰ ਚੁੱਕੀ ਟੀਮ ਇੰਡੀਆ ਕੋਲ ਇਤਿਹਾਸ ਰਚਣ ਦਾ ਮੌਕਾ ਹੈ।
ਜੇਕਰ ਟੀਮ ਇੰਡੀਆ ਇਹ ਮੈਚ ਜਿੱਤ ਜਾਂਦੀ ਹੈ ਤਾਂ 39 ਸਾਲਾਂ ‘ਚ ਪਹਿਲੀ ਵਾਰ ਘਰ ‘ਤੇ ਵਨਡੇ ਸੀਰੀਜ਼ ‘ਚ ਕੈਰੇਬੀਆਈ ਟੀਮ ਨੂੰ ਕਲੀਨ ਸਵੀਪ ਕਰੇਗੀ। ਟੀਮ ਇੰਡੀਆ ਨੇ 1983 ਵਿੱਚ ਪਹਿਲੀ ਵਾਰ ਵੈਸਟਇੰਡੀਜ਼ ਵਿੱਚ ਦੁਵੱਲੀ ਵਨਡੇ ਸੀਰੀਜ਼ ਖੇਡੀ ਸੀ। ਇਸ ਤੋਂ ਬਾਅਦ ਦੋਵਾਂ ਟੀਮਾਂ ਵਿਚਾਲੇ 11ਵੀਂ ਵਾਰ ਵਨਡੇ ਸੀਰੀਜ਼ ਖੇਡੀ ਜਾ ਰਹੀ ਹੈ। ਟੀਮ ਇੰਡੀਆ ਇਸ ਤੋਂ ਪਹਿਲਾਂ 6 ਵਾਰ ਕੈਰੇਬੀਅਨ ਧਰਤੀ ‘ਤੇ ਵਨਡੇ ਸੀਰੀਜ਼ ਜਿੱਤ ਚੁੱਕੀ ਹੈ, ਪਰ ਕਦੇ ਵੀ ਕਲੀਨ ਸਵੀਪ ਕਰਨ ‘ਚ ਕਾਮਯਾਬ ਨਹੀਂ ਹੋ ਸਕੀ। ਤੀਜਾ ਵਨਡੇ ਭਾਰਤੀ ਸਮੇਂ ਮੁਤਾਬਕ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਟਾਸ ਸ਼ਾਮ 6:30 ਵਜੇ ਹੋਵੇਗਾ।