Team India

IND vs WI T-20: ਟੀਮ ਇੰਡੀਆ ਤੇ ਵੈਸਟਇੰਡੀਜ਼ ਵਿਚਾਲੇ ਅੱਜ ਖੇਡਿਆ ਜਾਵੇਗਾ ਚੌਥਾ ਟੀ-20 ਮੈਚ

ਚੰਡੀਗੜ੍ਹ 06 ਅਗਸਤ 2022: (IND vs WI ) ਟੀਮ ਇੰਡੀਆ (Team India) ਅਤੇ ਵੈਸਟਇੰਡੀਜ਼ ਵਿਚਾਲੇ ਚੌਥਾ ਟੀ-20 ਮੈਚ ਸ਼ਨੀਵਾਰ ਨੂੰ ਫਲੋਰੀਡਾ ਦੇ ਸੈਂਟਰਲ ਬ੍ਰੋਵਾਰਡ ਪਾਰਕ ਅਤੇ ਬ੍ਰੋਵਾਰਡ ਕਾਊਂਟੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਇਕ ਪਾਸੇ ਟੀਮ ਇੰਡੀਆ ਇਸ ਮੈਚ ਨੂੰ ਜਿੱਤ ਕੇ ਸੀਰੀਜ਼ ‘ਤੇ ਕਬਜ਼ਾ ਕਰਨਾ ਚਾਹੇਗੀ ਤਾਂ ਦੂਜੇ ਪਾਸੇ ਵੈਸਟਇੰਡੀਜ਼ (West Indies) ਸੀਰੀਜ਼ ਬਰਾਬਰ ਕਰਨ ਦੀ ਪੂਰੀ ਕੋਸ਼ਿਸ਼ ਕਰੇਗੀ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 7:30 ਵਜੇ ਸ਼ੁਰੂ ਹੋਵੇਗਾ

ਟੀਮ ਇੰਡੀਆ ਨੇ ਵੈਸਟਇੰਡੀਜ਼ ਦੇ ਸੇਂਟ ਕਿਟਸ ‘ਚ ਪਹਿਲਾ ਮੈਚ ਜਿੱਤ ਕੇ ਸੀਰੀਜ਼ ਦੀ ਸ਼ੁਰੂਆਤ ਕੀਤੀ ਸੀ। ਮੇਜ਼ਬਾਨ ਵੈਸਟਇੰਡੀਜ਼ ਨੇ ਦੂਜਾ ਮੈਚ ਜਿੱਤ ਕੇ ਲੜੀ ਬਰਾਬਰ ਕਰ ਲਈ ਸੀ, ਪਰ ਭਾਰਤ ਨੇ ਤੀਜਾ ਮੈਚ ਜਿੱਤ ਕੇ ਲੜੀ ਵਿੱਚ 2-1 ਦੀ ਬੜ੍ਹਤ ਬਣਾ ਲਈ ਹੈ। ਰੋਹਿਤ ਸ਼ਰਮਾ ਦੇ ਪਿਛਲੇ ਮੈਚ ‘ਚ ਸੱਟ ਲੱਗਣ ਕਾਰਨ ਟੀਮ ਇੰਡੀਆ ‘ਚ ਬਦਲਾਅ ਹੋ ਸਕਦਾ ਹੈ |

Scroll to Top