July 1, 2024 12:25 am
IND vs SL Test

IND vs SL Test: ਭਾਰਤ ਨੇ ਸ਼੍ਰੀਲੰਕਾ ਨੂੰ ਹਰਾ ਕੇ ਟੈਸਟ ਸੀਰੀਜ਼ 2-0 ਨਾਲ ਜਿੱਤੀ

ਚੰਡੀਗੜ੍ਹ 14 ਮਾਰਚ 2022: (IND vs SL Test) ਭਾਰਤ (India)  ਅਤੇ ਸ਼੍ਰੀਲੰਕਾ ਵਿਚਾਲੇ ਬੈਂਗਲੁਰੂ ‘ਚ ਖੇਡੇ ਜਾ ਰਹੇ ਪਿੰਕ ਬਾਲ ਡੇ ਨਾਈਟ ਟੈਸਟ ਮੈਚ ‘ਚ ਭਾਰਤੀ ਟੀਮ ਨੇ ਸ਼੍ਰੀਲੰਕਾ ਦੀ ਟੀਮ ਨੂੰ 238 ਦੌੜਾਂ ਦੇ ਵੱਡੇ ਅੰਤਰ ਨਾਲ ਹਰਾ ਦਿੱਤਾ | ਇਸ ਜਿੱਤ ਨਾਲ ਭਾਰਤ ਨੇ ਟੈਸਟ ਸੀਰੀਜ਼ 2-0 ਨਾਲ ਜਿੱਤ ਲਈ ਹੈ। ਭਾਰਤੀ ਟੀਮ ਨੇ ਸ਼੍ਰੀਲੰਕਾ ਦੀ ਦੂਜੀ ਪਾਰੀ ਨੂੰ ਸਿਰਫ 208 ਦੌੜਾਂ ‘ਤੇ ਸਮੇਟ ਕੇ ਟੈਸਟ ਸੀਰੀਜ਼ ਜਿੱਤ ਲਈ। ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਭਾਰਤੀ ਟੀਮ ਹੁਣ ਤੱਕ ਕਿਸੇ ਵੀ ਫਾਰਮੈਟ ‘ਚ ਇੱਕ ਵੀ ਮੈਚ ਨਹੀਂ ਹਾਰੀ ਹੈ।

ਭਾਰਤੀ ਟੀਮ ਲਈ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਰਵੀਚੰਦਰਨ ਅਸ਼ਵਿਨ 4 ਜਸਪ੍ਰੀਤ ਬੁਮਰਾਹ 3. ਸ਼੍ਰੀਲੰਕਾ ਦੇ ਕਪਤਾਨ ਦਿਮੁਥ ਕਰੁਣਾਰਤਨੇ ਹੀ ਸ਼੍ਰੀਲੰਕਾ ਦੇ ਇਕਲੌਤੇ ਬੱਲੇਬਾਜ਼ ਸਨ ਜੋ ਕੁਝ ਹੱਦ ਤੱਕ ਭਾਰਤੀ ਗੇਂਦਬਾਜ਼ਾਂ ਦਾ ਸਾਹਮਣਾ ਕਰਨ ਦੇ ਸਮਰੱਥ ਸਨ। ਦਿਮੁਥ ਕਰੁਣਾਰਤਨੇ ਨੇ 107 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।